ਕੀ ਹਿਮਾਂਸ਼ੀ ਖੁਰਾਣਾ ਨੇ ਹਟਾਇਆ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ? ਜਾਣੋ ਪੂਰੀ ਖ਼ਬਰ

written by Shaminder | August 17, 2022

ਹਿਮਾਂਸ਼ੀ ਖੁਰਾਣਾ (Himanshi Khurana ) ਜੋ ਕਿ ਬੱਬੂ ਮਾਨ ਦੀ ਵੱਡੀ ਫੈਨ ਹੈ ।ਉਸ ਨੇ ਆਪਣੇ ਸਰੀਰ ‘ਤੇ ਬੱਬੂ ਮਾਨ ਦੇ ਨਾਂਅ ਵਾਲਾ ਟੈਟੂ ਬਣਵਾਇਆ ਹੋਇਆ ਸੀ । ਪਰ ਪ੍ਰਸ਼ੰਸਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਸ ਦੀਆਂ ਤਸਵੀਰਾਂ ਚੋਂ ਬੱਬੂ ਮਾਨ ਦੇ ਨਾਮ ਵਾਲਾ ਟੈਟੂ ਗਾਇਬ ਸੀ ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਕਿ ਅਦਾਕਾਰਾ ਨੇ ਆਪਣੇ ਸਰੀਰ ਤੋਂ ਬੱਬੂ ਮਾਨ ਦਾ ਟੈਟੂ ਹਟਵਾ ਦਿੱਤਾ ਹੈ ।

'Let bygones be bygones', says Himanshi Khurana requesting not to dig out old matters Image Source: Twitter

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਭਰਾ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੀ ਆਈ ਨਜ਼ਰ, ਵੇਖੋ ਵੀਡੀਓ

ਦਰਅਸਲ ਇਹ ਟੈਟੂ ਹਿਮਾਂਸ਼ੀ ਖੁਰਾਣਾ ਨੇ ਹਟਵਾਇਆ ਨਹੀਂ ਹੈ ਬਲਕਿ ਉਸ ਨੂੰ ਕਵਰ ਕੀਤਾ ਗਿਆ ਸੀ । ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਇਹ ਟੈਟੂ ਹਟਵਾਇਆ ਨਹੀਂ, ਬਲਕਿ ਇਸ ਨੂੰ ਛਿਪਾਇਆ ਗਿਆ ਹੈ ।

Himanshi Khurana ,, image From instagram

ਹੋਰ ਪੜ੍ਹੋ : ਬਿਨ੍ਹਾਂ ਵਜ੍ਹਾ ਟ੍ਰੋਲ ਕਰਨ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦੱਸਿਆ ਬ੍ਰੇਨਲੈੱਸ, ਕਿਹਾ ‘ਜੋ ਬੀਤ ਗਿਆ, ਉਹ ਬੀਤ ਗਿਆ’

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਵੱਲੋਂ ਜੋ ਵੀ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਸਨ । ਅਕਸਰ ਉਨ੍ਹਾਂ ‘ਚ ਬੱਬੂ ਮਾਨ ਦੇ ਨਾਮ ਦੇ ਵਾਲਾ ਟੈਂਟੂ ਦਿੱਸ ਜਾਂਦਾ ਸੀ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

Image Source: Instagram

ਜਿਸ ਤੋਂ ਬਾਅਦ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋ ਗਈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਛੋਟੇ ਮੋਟੇ ਰੋਲ ਵੀ ਕਰ ਚੁੱਕੀ ਹੈ । ਇਸ ਦੇ ਨਾਲ ਹੀ ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।

You may also like