ਜਾਣੋ ਕਿਸ ਵਜ੍ਹਾ ਕਰਕੇ ਦਿਲਜੀਤ ਦੋਸਾਂਝ ਦੇ ਰੋਮਾਂਟਿਕ ਗੀਤ ‘VIBE’ ‘ਚੋਂ ਫੀਮੇਲ ਮਾਡਲ ਰਹੀ ਗਾਇਬ

written by Lajwinder kaur | September 15, 2021

Diljit Dosanjh VIBE : ਗਾਇਕ ਦਿਲਜੀਤ ਦੋਸਾਂਝ (Diljit Dosanjh)ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਕਾਫੀ ਵਾਹ ਵਾਹੀ ਖੱਟ ਰਹੇ ਨੇ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਵਾਇਬ ਗੀਤ ਦਾ ਮਿਊਜ਼ਿਕ ਵੀਡੀਓ ਦਰਸ਼ਕਾਂ ਦੇ ਨਜ਼ਰ ਹੋਇਆ ਹੈ। ਇਸ ਗੀਤ ਨੂੰ ਲੈ ਕੇ VIBE ( Visualizer ) ਟਾਈਟਲ ਹੇਠ ਉਨ੍ਹਾਂ ਨੇ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕਿਉਂ ਰੋਮਾਂਟਿਕ ਗੀਤ ‘ਚ ਫੀਮੇਲ ਮਾਡਲ ਗਾਇਬ ਸੀ।

ਹੋਰ ਪੜ੍ਹੋ : ਮਾਲਦੀਵ ‘ਚ ਛੁੱਟੀਆਂ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ ਅਦਾਕਾਰਾ ਹਿਨਾ ਖ਼ਾਨ, ਬੀਚ ਤੇ ਦਿਲਕਸ਼ ਅਦਾਵਾਂ ਵਾਲਾ ਵੀਡੀਓ ਕੀਤਾ ਸਾਂਝਾ

inside image of diljit dosanjh Image Source: youtube

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਿੱਕਾ ਜਿਹਾ ਵੀਡੀਓ  ਪੋਸਟ ਕਰਦੇ ਹੋਏ ਲਿਖਿਆ ਹੈ- ‘𝐕𝐈𝐁𝐄 – ਐਲਬਮ ਆਪਲੋਡ ਕਰ ਤੋਂ ਇੱਕ ਦਿਨ ਪਹਿਲਾ ਇਹ ਗਾਣਾ ਬਣਿਆ …ਉਸਦੇ ਦਿਨ ਇਸ ਦੀ ਵੀਡੀਓ ਬਣਾਈ..ਅਗਲੇ ਦਿਨ ਮੇਰੀ ਫਲਾਈਟ ਸੀ Budapest ਫ਼ਿਲਮ ਸ਼ੂਟ ਲਈ..ਮੈਨੂੰ ਪਤਾ ਸੀ ਇੱਕ ਵਾਰ ਫ਼ਿਲਮ ਸ਼ੁਰੂ ਹੋ ਗਈ ਵੀਡੀਓ ਰਹਿ ਜਾਣੀ ਇਹਦੀ..ਕੋਈ Planning ਨਹੀਂ ਸੀ..ਕੋਈ Female Model ਨਹੀਂ ਸੀ😄 ਸਾਡੇ ਕੋਈ ਸਿਰਫ 𝐕𝐈𝐁𝐄 ਸੀ.. ਤੇ ਵਾਇਬ ਤੇਰੀ ਮੇਰੀ ਮਿਲਦੀ ਆ..😁🌻🌻🌈🌈 Visualizer Aa Geya Apne YouTube Te😎’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਇਹ ਗੀਤ ਏਨੀਂ ਦਿਨੀਂ ਹਰ ਇੱਕ ਦਾ ਪਸੰਦੀਦਾ ਗਾਣਾ ਬਣਿਆ ਹੋਇਆ ਹੈ ।

diljit dosanjh new movie shikra poster out now-min

Image Source: Instagram

ਹੋਰ ਪੜ੍ਹੋ : ਜਪਜੀ ਖਹਿਰਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’

ਦੱਸ ਦਈਏ ਦਿਲਜੀਤ ਦੋਸਾਂਝ ਏਨੀਂ ਦਿਨੀਂ ਬੈਕ ਟੂ ਬੈਕ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇ ਰਹੇ ਨੇ। ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਸ਼ਿਕਰਾ’ ਦਾ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।

 

View this post on Instagram

 

A post shared by DILJIT DOSANJH (@diljitdosanjh)

0 Comments
0

You may also like