ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਦਾ ਡਾਂਸ ਵੀਡੀਓ ਹੋਇਆ ਵਾਇਰਲ

written by Shaminder | March 09, 2022

ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ (Dhanashree Verma ) ਆਪਣੇ ਡਾਂਸ ਮੂਵਸ (Dance Moves) ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਡਾਂਸ ਦੇ ਵੀਡੀਓਜ਼ (Video) ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆ ਹਨ । ਹੁਣ ਉਸ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸ਼ਾਨਦਾਰ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਧਨਸ਼੍ਰੀ ਵਰਮਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਇਕ ਸ਼ਾਨਦਾਰ ਡਾਂਸ ਸ਼ੇਅਰ ਕੀਤਾ ਹੈ।

Dhanashree Verma.jpg image From instagram

ਹੋਰ ਪੜ੍ਹੋ : ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਦੇ ਨੌਮੀਨੇਸ਼ਨ

ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਵਾਰ ਧਨਸ਼੍ਰੀ ਵਰਮਾ ਸਾਊਥ ਇੰਡੀਅਨ ਸੁਪਰਸਟਾਰ ਥਲਪਤੀ ਵਿਜੇ ਅਤੇ ਪੂਜਾ ਹੇਗੜੇ ਦੀ ਆਉਣ ਵਾਲੀ ਫਿਲਮ ਬੀਸਟ ਦੇ ਗੀਤ ਹਲਮਥੀ ਹਬੀਬੋ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜੋ ਤੇਜ਼ੀ ਨਾਲ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਧਨਸ਼੍ਰੀ ਵਰਮਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

ਉਹ ਪੇਸ਼ੇ ਵਜੋਂ ਇੱਕ ਡਾਕਟਰ ਹੈ, ਉਸ ਦੇ ਨਾਲ ਹੀ ਉਸ ਨੂੰ ਡਾਂਸ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ । ਇਸੇ ਸ਼ੌਂਕ ਦੀ ਬਦੌਲਤ ਉਸ ਨੂੰ ਜੱਸੀ ਗਿੱਲ ਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਹੈ । ਉਹ ਜੱਸੀ ਗਿੱਲ ਦੇ ਨਾਲ ਗੀਤ ‘ਚ ਵੀ ਨਜ਼ਰ ਆ ਚੁੱਕੀ ਹੈ । ਜੱਸੀ ਗਿੱਲ ਦੇ ਗੀਤ ‘ਚ ਉਹ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । ਉਸ ਨੇ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੇ ਨਾਲ ਵਿਆਹੀ ਹੋਈ ਹੈ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇੁ ਖੂਬ ਵਾਇਰਲ ਹੋਈਆਂ ਸਨ ।

You may also like