ਪ੍ਰੇਮੀ ਦੇ ਨਾਲ ਸਕੂਟੀ ‘ਤੇ ਘੁੰਮ ਰਹੀ ਪਤਨੀ ਨੂੰ ਪਤੀ ਨੇ ਫੜਿਆ ਰੰਗੇ ਹੱਥੀਂ, ਸੜਕ ‘ਤੇ ਹੋਇਆ ਹਾਈ ਵੋਲਟੇਜ ਡਰਾਮਾ

written by Shaminder | September 14, 2022

ਅੱਜ ਕੱਲ੍ਹ ਰਿਸ਼ਤਿਆਂ ‘ਚ ਨਿਘਾਰ ਆ ਰਿਹਾ ਹੈ । ਪਹਿਲਾਂ ਸ਼ਰਮ ਕੁੜੀਆਂ ਜਾਂ ਔਰਤਾਂ (Women) ਦਾ ਗਹਿਣਾ ਮੰਨੀ ਜਾਂਦੀ ਸੀ ।ਪਿੰਡ ਵਿਹੜੇ ‘ਚ ਕਿਸੇ ਕੁੜੀ ਜਾਂ ਔਰਤ ਦੇ ਨਾਲ ਕੋਈ ਗੱਲ ਹੋ ਜਾਂਦੀ ਸੀ ਤਾਂ ਕਈ ਕਈ ਦਿਨ ਤੱਕ ਔਰਤਾਂ ਘਰੋਂ ਬਾਹਰ ਨਹੀਂ ਸੀ ਨਿਕਲਦੀ । ਪਰ ਅੱਜ ਕੱਲ੍ਹ ਨਾਂ ਤਾਂ ਔਰਤਾਂ ਨੂੰ ਸ਼ਰਮ ਹਯਾ ਰਹੀ ਹੈ ਅਤੇ ਨਾਂ ਹੀ ਕਿਸੇ ਨੂੰ ਆਪਣੀ ਇੱਜ਼ਤ ਦੀ ਪਰਵਾਹ ਹੈ ।

Couple- Image Source : Twitter

ਹੋਰ ਪੜ੍ਹੋ : ਆਖਿਰ ਕਿਸ ਗੱਲ ਤੋਂ ਰਣਬੀਰ ਕਪੂਰ ਆਲੀਆ ਭੱਟ ਦੇ ਨਾਲ ਹੋਏ ਨਰਾਜ਼, ਵੀਡੀਓ ਹੋ ਰਿਹਾ ਵਾਇਰਲ

ਇਸੇ ਕਾਰਨ ਰਿਸ਼ਤਿਆਂ ‘ਚ ਲਗਾਤਾਰ ਗਿਰਾਵਟ ਆ ਰਹੀ ਹੈ । ਪਤੀ ਪਤਨੀ ਦੇ ਵਿਆਹ ਨੂੰ ਸੱਤ ਜਨਮਾਂ ਦਾ ਸਾਥ ਮੰਨਿਆਂ ਜਾਂਦਾ ਹੈ ਅਤੇ ਇਹ ਰਿਸ਼ਤਾ ਆਪਸੀ ਪਿਆਰ ਅਤੇ ਵਿਸ਼ਵਾਸ਼ ‘ਤੇ ਟਿਕਿਆ ਹੋਇਆ ਹੈ ।ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ।

Premi joda- Image Source : Twitter

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਜਿਸ ‘ਚ ਇੱਕ ਪਤਨੀ ਆਪਣੇ ਪ੍ਰੇਮੀ ਦੇ ਨਾਲ ਸਕੂਟੀ ‘ਤੇ ਘੁੰਮ ਰਹੀ ਸੀ । ਪਰ ਇਸੇ ਦੌਰਾਨ ਉਸ ਦਾ ਪਤੀ ਵੀ ਪਿੱਛਾ ਕਰਦਾ ਹੋਇਆ ਪਹੁੰਚ ਗਿਆ । ਇਹ ਵੀਡੀਓ ਟਵਿੱਟਰ ‘ਤੇ ਵਾਇਰਲ ਹੋ ਰਿਹਾ ਹੈ ਅਤੇ ਆਗਰਾ ਦੇ ਸਿਕੰਦਰਾ ਥਾਣਾ ਖੇਤਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ।

Couple ,,, Image Source : Twitter

ਪੁਲਿਸ ਨੇ ਇਸ ਮਾਮਲੇ ‘ਚ ਪ੍ਰੇਮੀ ਦਾ ਚਲਾਨ ਕੀਤਾ ਹੈ ।ਇਸ ਵਾਇਰਲ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰੇਮਿਕਾ ਦੇ ਪਿੱਛੇ ਉਸ ਦਾ ਪਤੀ ਆਇਆ ਅਤੇ ਫਿਰ ਸੜਕ ‘ਤੇ ਹਾਈ ਵੋਲਟੇਜ ਡਰਾਮਾ ਸ਼ੁਰੂ ਹੋ ਗਿਆ । ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

You may also like