ਜਸਬੀਰ ਜੱਸੀ ਨੇ ਕਿਹਾ ‘ਮੈਂ ਕਦੇ ਵੀ ਬੰਦੂਕਾਂ ਅਤੇ ਡਰੱਗਜ ਵਾਲੇ ਗੀਤ ਨਹੀਂ ਕਰਾਂਗਾ, ਭਾਵੇਂ ਮੇਰਾ ਨਾਮ ਬਿੱਲਬੋਰਡ ‘ਚ ਆਵੇ ਜਾਂ ਨਾ’

written by Shaminder | June 17, 2022

ਜਸਬੀਰ ਜੱਸੀ (Jasbir jassi) ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮੈਂ ਇੱਕ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਜ ਵਾਲੇ ਗੀਤ ਨਹੀਂ ਕਰਾਂਗਾ। ਭਾਵੇਂ ਮੇਰਾ ਨਾਮ ਅਤੇ ਮੇਰੇ ਗੀਤ ਬਿੱਲਬੋਰਡ ਚਾਰਟ ‘ਚ ਆਉਣ ਜਾਂ ਨਾ । ਮੈਨੂੰ ਉਨ੍ਹਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਜੋ ਕਹਿੰਦੇ ਹਨ ਕਿ ਅਸਲੇ ਤੇ ਨਸ਼ੇ ਵਾਲੇ ਗੀਤ ਕਰੋ ਤਾਂ ਕਿ ਮੈਂ ਬੀ ਇਨ੍ਹਾਂ ਚਾਰਟਸ ‘ਚ ਆ ਸਕਾਂ’।

jasbir jassi,,,

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ਸਾਨੂੰ ਤੁਹਾਡੇ ‘ਤੇ ਮਾਣ ਹੈ

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਾਫ਼ ਸੁਥਰੀ ਗਾਇਕੀ ਦੇ ਲਈ ਪ੍ਰਸਿੱਧ ਹਨ । ਉਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ ।ਜਸਬੀਰ ਜੱਸੀ ਅਕਸਰ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ ਸਾਂਝੇ ਕਰਦੇ ਰਹਿੰੰਦੇ ਹਨ ।

jasbir jassi image From instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਕਿਹਾ ‘ਅਸੀਂ ਸਦਾ ਰਹੇ ਸਰਬੱਤ ਦੀ ਹੀ ਖੈਰ ਮਨਾਉਂਦੇ’

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਹ ਅਕਸਰ ਮੁੱਦਿਆਂ ‘ਤੇ ਰਾਇ ਦਿੰਦੇ ਰਹਿੰਦੇ ਹਨ ।

jasbir jassi image From instagram

ਕੁਝ ਦਿਨ ਪਹਿਲਾਂ ਵੀ ਉਹ ਉਸ ਵੇਲੇ ਚਰਚਾ ‘ਚ ਆ ਗਏ ਸਨ, ਜਦੋਂ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਡੀਜੀਪੀ ਮਰਹੂਮ ਕੇਪੀਐੱਸ ਗਿੱਲ ਬਾਰੇ ਇੱਕ ਬਿਆਨ ਦਿੱਤਾ ਸੀ ।

You may also like