ਤੇਜ਼ ਰਫ਼ਤਾਰ ਸਕੂਟਰੀ ਤੋਂ ਡਿੱਗੀ ਮਹਿਲਾ ਨੇ ਪਿੱਛੋਂ ਆ ਰਹੇ ਬਾਈਕ ਰਾਈਡਰ 'ਤੇ ਲਾਇਆ ਦੋਸ਼, ਕੈਮਰੇ ਨੇ ਕੀਤਾ ਬਚਾਅ, ਵੇਖੋ ਵੀਡੀਓ

written by Pushp Raj | June 23, 2022

ਅੱਜ ਕੱਲ੍ਹ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਨ ਦੋਪਹੀਆ ਵਾਹਨ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਕਈ ਮਾਮਲਿਆਂ ਵਿੱਚ, ਸਵਾਰ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਇਸ ਤਰ੍ਹਾਂ, ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲ ਦੋਸ਼ੀ ਕੌਣ ਸੀ। ਕਈ ਵਾਰ, ਲੋਕ ਦੋਸ਼ੀ ਹੁੰਦੇ ਹੋਏ ਵੀ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ। ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ।

Image Source: Twitter

ਸੜਕ ਹਾਦਸੇ ਦੌਰਾਨ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀਆਂ ਘਟਨਾਵਾਂ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਚੱਲਦੇ ਕਈ ਵਾਰ ਕੁਝ ਸਹੀ ਲੋਕਾਂ ਨੂੰ ਵੀ ਕਿਸੇ ਹੋਰ ਦੀ ਗ਼ਲਤੀ ਸਜ਼ਾ ਭੁਗਤਣੀ ਪੈਂਦੀ ਹੈ। ਅਜਿਹੀ ਹੀ ਇੱਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਇੱਕ ਔਰਤ ਨੇ ਆਪਣੇ ਸਕੂਟਰ ਤੋਂ ਡਿੱਗਣ 'ਤੇ ਇੱਕ ਵਿਅਕਤੀ ਉੱਤੇ ਦੋਸ਼ ਲਗਾਇਆ ਹੈ।

Image Source: Twitter

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਮਹਿਲਾ ਤੇ ਵਿਅਕਤੀ ਤੇਜ਼ ਰਫ਼ਤਾਰ ਵਿੱਚ ਸਕੂਟਰੀ ਚਲਾ ਰਹੇ ਹੁੰਦੇ ਹਨ। ਅਚਾਨਕ ਸੜਕ 'ਤੇ ਚੱਲਦੇ ਹੋਏ ਤੇਜ਼ ਰਫ਼ਤਾਰ ਕਾਰਨ ਚਾਲਕ ਦਾ ਬੈਲੇਂਸ ਵਿਗੜ ਜਾਂਦਾ ਹੈ ਤੇ ਉਹ ਸਕੂਟਰੀ ਨੂੰ ਸਾਂਭ ਨਹੀਂ ਪਾਉਂਦਾ ਜਿਸ ਕਾਰਨ ਸਕੂਟਰੀ ਦੇ ਪਿਛੇ ਬੈਠੀ ਮਹਿਲਾ ਹੇਠਾਂ ਡਿੱਗ ਜਾਂਦੀ ਹੈ।ਇਨ੍ਹੇ 'ਚ ਮਹਿਲਾ ਪਿਛੇ ਆ ਰਹੇ ਇੱਕ ਇਨੋਸੈਂਟ ਬਾਈਕ ਰਾਈਡਰ ਨੂੰ ਬੂਰਾ ਭੱਲਾ ਬੋਲਣ ਲੱਗਦੀ ਹੈ। ਰਾਈਡਰ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਕੋਲ ਘਟਨਾ ਦੀ ਵੀਡੀਓ ਹੈ, ਉਹ ਆਪਣੀ ਗਲਤੀ ਕਾਰਨ ਡਿੱਗੇ ਹਨ ਜਦੋਂ ਕਿ ਉਸ ਦਾ ਬਾਈਕ ਉਨ੍ਹਾਂ ਨਾਲੋਂ ਬਹੁਤ ਪਿਛੇ ਸੀ।

ਇਸ ਵੀਡੀਓ ਨੂੰ ਟਵਿੱਟਰ ਉੱਤੇ Rofl_Baba ਨਾਂਅ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਹ ਵੀਡੀਓ ਸਾਹਮਣੇ ਆਉਂਦੇ ਹੀ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ 'ਤੇ ਲੋਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source: Twitter

ਹੋਰ ਪੜ੍ਹੋ: ਕੈਨੇਡਾ ਟੂਰ ਦੇ ਦੌਰਾਨ ਮਸਤੀ ਕਰਦੀ ਨਜ਼ਰ ਆਈ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ, ਵੇਖੋ ਤਸਵੀਰਾਂ

ਟਵਿਟਰ 'ਤੇ ਪੋਸਟ ਕੀਤੀ ਗਈ ਵੀਡੀਓ ਨੂੰ ਦੇਖ ਕੇ ਯੂਜ਼ਰਸ ਮਜ਼ਾਕੀਆ ਅੰਦਾਜ਼ 'ਚ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਕੁੱਟਾਈ ਹੋਤੇ ਹੋਤੇ ਰਹਿ ਗਈ। ਇਸ ਦੇ ਲਈ ਕੈਮਰੇ ਨੂੰ ਧੰਨਵਾਦ ਕਹੋ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਕੁੜੀ ਕੁਝ ਵੀ ਕਰ ਸਕਦੀ ਹੈ। ਇਸ ਲਈ ਅਜਿਹੇ ਲੋਕਾਂ ਕੋਲੋਂ ਬੱਚ ਕੇ ਰਹੋ।

You may also like