
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੰਨ੍ਹੀਂ ਦਿਨੀਂ ਆਪਣੀ ਟੀਮ ਨਾਲ ਆਪਣੇ ਆਉਣ ਵਾਲੇ ਸ਼ੋਅ 'ਕਪਿਲ ਸ਼ਰਮਾ ਲਾਈਵ' ਲਈ ਕੈਨੇਡਾ ਗਏ ਹੋਏ ਹਨ। ਇਥੇ ਕਪਿਲ ਸ਼ਰਮਾ ਆਪਣੇ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਬੁੱਧਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਟੂਰ 'ਤੇ ਰਵਾਨਾ ਹੋਣ ਤੋਂ ਪਹਿਲਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਹੁਣ ਉਨ੍ਹਾਂ ਨੇ ਕੈਨੇਡਾ ਪਹੁੰਚ ਕੇ ਟੀਮ ਨਾਲ ਸਮੇਂ ਦਾ ਆਨੰਦ ਮਾਣਦੇ ਹੋਏ ਤੇ ਮਸਤੀ ਕਰਦੇ ਹੋਏ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਤਸਵੀਰਾਂ ਵਿੱਚ ਤੁਸੀਂ ਸ਼ੋਅ ਦੇ ਸਾਰੇ ਕਲਾਕਾਰਾਂ ਨੂੰ ਇੱਕ ਦੂਜੇ ਨਾਲ ਮਸਤੀ ਕਰਦੇ, ਖਿੜਖਿੜਾ ਕੇ ਹੱਸਦੇ ਹੋਏ ਵੇਖ ਸਕਦੇ ਹੋ। ਇਸ ਵਿੱਚ ਕਪਿਲ ਸ਼ਰਮਾ ਵੀ ਟੀਮ ਨਾਲ ਕਿਸੇ ਗੱਲ ਉੱਤੇ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਸਾਰੇ ਹੀ ਕਲਾਕਾਰਾਂ ਨੂੰ ਵਿਦੇਸ਼ ਵਿੱਚ ਆਪਣੇ ਸ਼ੋਅ ਕਰਨ ਨੂੰ ਲੈ ਕੇ ਉਤਸ਼ਾਹਿਤ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ, ''Crew that laughs together stays together ❤️!!"
ਫੈਨਜ਼ ਕਪਿਲ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕਈ ਯੂਜ਼ਰਸ ਨੇ ਕਮੈਂਟ ਬਾਕਸ ਵਿੱਚ ਭਾਰਤੀ ਸਿੰਘ ਨੂੰ ਯਾਦ ਕੀਤਾ ਤੇ ਕਪਿਲ ਤੇ ਉਨ੍ਹਾਂ ਦੀ ਟੀਮ ਕੋਲੋਂ ਸ਼ੋਅ ਦੀ ਭੂਆ ਯਾਨੀ ਕਿ ਭਾਰਤੀ ਸਿੰਘ ਦੇ ਨਾਂ ਆਉਣ ਦਾ ਕਾਰਨ ਵੀ ਪੁੱਛਿਆ।

ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਕਪਿਲ ਸ਼ਰਮਾ ਲਾਈਵ' ਸ਼ੋਅ ਦੇ ਕੈਨੇਡਾ ਦੌਰੇ ਦੇ ਵੇਰਵੇ ਸਾਂਝੇ ਕੀਤੇ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਆਪਣੇ ਆਉਣ ਵਾਲੇ ਸ਼ੋਅ ਲਈ ਵੈਨਕੂਵਰ ਅਤੇ ਟੋਰਾਂਟੋ ਪਹੁੰਚ ਚੁੱਕੀ ਹੈ ਤੇ ਜਲਦ ਹੀ ਉਹ ਇਥੇ ਸ਼ੋਅ ਸ਼ਰੂ ਕਰ ਦੇਣਗੇ। ਕੈਨੇਡਾ ਤੋਂ ਬਾਅਦ ਟੀਮ ਦੇ ਮੈਂਬਰ ਅਮਰੀਕਾ ਦੌਰੇ ਲਈ ਵੀ ਰਵਾਨਾ ਹੋਵੇਗੀ।
ਕਾਮੇਡੀਅਨ ਭਾਰਤੀ ਸਿੰਘ ਨੂੰ ਗਰੁੱਪ ਤਸਵੀਰ ਤੋਂ ਗਾਇਬ ਦੇਖਿਆ ਗਿਆ, ਕਪਿਲ ਨੇ ਆਪਣੇ ਅਕਾਉਂਟ 'ਤੇ ਪੋਸਟ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਟੂਰ ਦਾ ਹਿੱਸਾ ਨਹੀਂ ਹੋਵੇਗੀ।

ਹੋਰ ਪੜ੍ਹੋ: ਸਲਮਾਨ ਖਾਨ ਨੇ ਐਕਸੈਪਟ ਕੀਤਾ #GreenindiaChallenge, ਫੈਨਜ਼ ਨੂੰ ਕੀਤੀ ਖ਼ਾਸ ਅਪੀਲ
'ਦਿ ਕਪਿਲ ਸ਼ਰਮਾ ਸ਼ੋਅ' ਦੇ ਆਖਰੀ ਐਪੀਸੋਡ 'ਤੇ 41 ਸਾਲਾ ਕਾਮੇਡੀਅਨ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਵਿਸ਼ਵ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਜਲਦੀ ਹੀ ਸ਼ੋਅ ਦੇ ਨਵੇਂ ਸੀਜ਼ਨ ਨਾਲ ਵਾਪਸ ਆਉਣਗੇ।
View this post on Instagram