Advertisment

ਵਰਲਡ ਟੈਲੀਵਿਜ਼ਨ ਡੇਅ ’ਤੇ ਜਾਣੋਂ ਟੈਲੀਵਿਜ਼ਨ ਦਾ ਇਤਿਹਾਸ ਤੇ ਹੋਰ ਦਿਲਚਸਪ ਗੱਲਾਂ

author-image
By Rupinder Kaler
New Update
ਵਰਲਡ ਟੈਲੀਵਿਜ਼ਨ ਡੇਅ ’ਤੇ ਜਾਣੋਂ ਟੈਲੀਵਿਜ਼ਨ ਦਾ ਇਤਿਹਾਸ ਤੇ ਹੋਰ ਦਿਲਚਸਪ ਗੱਲਾਂ
Advertisment
21 ਨਵੰਬਰ ਨੂੰ ਵਰਲਡ ਟੈਲੀਵਿਜ਼ਨ ਡੇਅ ਮਨਾਇਆ ਜਾਂਦਾ ਹੈ । ਹੁਣ ਤੱਕ
Advertisment
ਟੈਲੀਵਿਜ਼ਨ ਦਾ ਸਫ਼ਰ ਕਾਫੀ ਰੋਚਕ ਰਿਹਾ ਹੈ । ਬਲੈਕ ਐਂਡ ਵ੍ਹਾਈਟ ਤੋਂ ਅੱਜ ਅਸੀਂ ਸਮਾਰਟ ਟੀਵੀ ਤੱਕ ਪਹੁੰਚ ਗਏ ਹਾਂ । ਸੰਯੁਕਤ ਰਾਸ਼ਟਰ ਮਹਾ ਸਭਾ ਨੇ ਦਸੰਬਰ 1996 ਵਿੱਚ 21 ਨਵੰਬਰ ਨੂੰ ਵਰਲਡ ਟੈਲੀਵਿਜ਼ਨ ਡੇਅ ਦੇ ਤੌਰ ’ਤੇ ਮਨਾਉਣ ਦਾ ਐਲਾਨ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 1996 ਵਿੱਚ ਹੀ 21 ਨਵੰਬਰ ਵਿੱਚ ਪਹਿਲੇ ਵਿਸ਼ਵ ਟੈਲੀਵਿਜ਼ਨ ਫੋਰਮ ਦੀ ਸਥਾਪਨਾ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਵਰਲਡ ਟੈਲੀਵਿਜ਼ਨ ਡੇਅ ਮਨਾਇਆ ਜਾਂਦਾ ਹੈ ।  world-television-day ਹੋਰ ਪੜ੍ਹੋ:
Advertisment
 world-television-day ਵਿਸ਼ਵ ਟੈਲੀਵਿਜ਼ਨ ਫੋਰਮ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਤਾਂ ਜੋ ਅਜਿਹਾ ਮੰਚ ਉਪਲਬਧ ਕਰਵਾਇਆ ਜਾ ਸਕੇ ਜਿਸ ਵਿੱਚ ਟੀਵੀ ਦੇ ਮਹੱਤਵ ਦੀ ਗੱਲ ਕੀਤੀ ਜਾ ਸਕੇ । ਸਾਲ 1927 ਵਿੱਚ ਅਮਰੀਕੀ ਵਿਗਿਆਨੀ ਜਾਨ ਲਾਗੀ ਬੇਯਡਰ ਨੇ ਟੈਲੀਵਿਜ਼ਨ ਦੀ ਖੋਜ ਕੀਤੀ ਸੀ ਪਰ ਇਸ ਨੂੰ ਇਲੈਕਟ੍ਰਾਨਿਕ ਰੂਪ ਦੇਣ ਲਈ 7 ਸਾਲ ਦਾ ਸਮਾਂ ਲੱਗ ਗਿਆ । 1934 ਵਿੱਚ ਟੀਵੀ ਪੂਰੀ ਤਰ੍ਹਾਂ ਬਣਕੇ ਤਿਆਰ ਹੋ ਗਿਆ ।  world-television-day ਇਸ ਦੇ ਦੋ ਸਾਲਾਂ ਬਾਅਦ ਕਈ ਅਧੁਨਿਕ ਟੀਵੀ ਸਟੇਸ਼ਨ ਖੋਲ ਦਿੱਤੇ ਗਏ ਤੇ ਟੀਵੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣ ਗਿਆ । ਭਾਰਤ ਵਿੱਚ ਟੀਵੀ ਨੂੰ ਪਹੁੰਚਣ ਵਿੱਚ 16 ਸਾਲ ਦਾ ਸਮਾਂ ਲੱਗਿਆ । ਪਹਿਲੀਵਾਰ 1950 ਵਿੱਚ ਟੀਵੀ ਭਾਰਤ ਵਿੱਚ ਦੇਖਿਆ ਗਿਆ, ਇਹ ਉਹ ਸਮਾਂ ਸੀ ਜਦੋਂ ਇੱਕ ਇੰਨਜੀਨਰਿੰਗ ਦੇ ਵਿਦਿਆਰਥੀ ਨੇ ਪ੍ਰਦਰਸ਼ਨ ਵਿੱਚ ਟੀਵੀ ਨੂੰ ਰੱਖਿਆ । 15 ਸਤੰਬਰ 1959 ਨੂੰ ਸਰਕਾਰੀ ਪ੍ਰਸਾਰਣ ਦੇ ਤੌਰ ਤੇ ਦੂਰਦਰਸ਼ਨ ਦੀ ਸਥਾਪਨਾ ਕੀਤੀ ਗਈ । ਸ਼ੁਰੂ ਦੇ ਦਿਨਾਂ ਵਿੱਚ ਕੁਝ ਦੇਰ ਲਈ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਸੀ ਪਰ 1965 ਵਿੱਚ ਇਹਨਾਂ ਪ੍ਰੋਗਰਾਮਾਂ ਦਾ ਰੋਜਾਨਾ ਪ੍ਰਸਾਰਣ ਹੋਣ ਲੱਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment