ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਏ ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਗੀਤ, ਦੇਖੋ ਵੀਡੀਓ

written by Lajwinder kaur | September 12, 2021

ਦੋਸਤੀ ਤੇ ਪਿਆਰ ਦੀਆਂ ਗੱਲਾਂ ਕਰਦੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ Yaar Anmulle Returns ਜੋ ਕਿ ਦਰਸ਼ਕਾਂ ਦੀ ਕਚਹਿਰੀ ਹਾਜ਼ਿਰ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦਰਮਿਆਨ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਲਾਲ ਪਰੀ Lal Pari ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਇਹ ਗੀਤ ਨਾਮੀ ਗਾਇਕ ਹਿੰਮਤ ਸੰਧੂ Himmat Sandhu ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।

inside image of lal pari song from movie yaar anmulle returns image source- youtube

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਕਿਊਟ ਧੀ ਸਮਿਸ਼ਾ ਨੇ ਜਿੱਤਿਆ ਹਰ ਇੱਕ ਦਾ ਦਿਲ, ਦੇਖੋ ਵੀਡੀਓ

ਇਸ ਗੀਤ ਨੂੰ ਫ਼ਿਲਮ ਦੇ ਕਲਾਕਾਰ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ਚ ਵਿਆਹ ਵਾਲਾ ਤੇ ਜਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। Sarab Ghumaan ਵੱਲੋਂ ਗਾਣੇ ਦੇ ਬੋਲ ਲਿਖੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

prabh gill from movie yaar anmulle returns image source- youtube

ਹੋਰ ਪੜ੍ਹੋ :ਮੁਟਿਆਰ ਦੀਆਂ ਡਿਮਾਂਡਾਂ ਪੂਰੀਆਂ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਨਵਾਂ ਗੀਤ ‘ਹੋਰ ਦੱਸ’ ਛਾਇਆ ਟਰੈਂਡਿੰਗ ‘ਚ

ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਇਸ ਫ਼ਿਲਮ ਦਾ ਅਨੰਦ ਦਰਸ਼ਕ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ਜਾ ਕੇ ਲੈ ਸਕਦੇ ਨੇ। ਕਿਉਂਕਿ ਇੱਕ ਲੰਬੇ ਅਰਸੇ ਤੋਂ ਬਾਅਦ ਬੰਦ ਪਏ ਸਿਨੇਮਾ ਘਰ ਖੁਲ੍ਹੇ ਨੇ।

0 Comments
0

You may also like