
Punjabi Stars died in 2022: ਸਾਲ 2022 ਦੀ ਗੱਲ ਕਰਿਏ ਤਾਂ ਇਹ ਸਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਮੰਦਭਾਗਾ ਰਿਹਾ। ਕਿਉੱਕਿ ਇਸ ਸਾਲ ਇੰਡਸਟਰੀ ਨੇ ਸਭ ਤੋਂ ਹੁਨਰਮੰਦ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ-ਹਮੇਸ਼ਾ ਲਈ ਗਵਾ ਲਿਆ। ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਪੰਜਾਬੀ ਕਲਾਕਾਰਾਂ ਬਾਰੇ ਜਿਨ੍ਹਾਂ ਨੇ ਇਸ ਸਾਲ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ...
ਦੀਪ ਸਿੱਧੂ
ਪੰਜਾਬੀ ਅਦਾਕਾਰ ਦੀਪ ਸਿੱਧੂ ਨੇ 38 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਅਚਾਨਕ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦਰਅਸਲ, 15 ਫਰਵਰੀ ਨੂੰ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਅਦਾਕਾਰ ਦੇ ਨਾਲ ਸੀ, ਜੋ ਕਿ ਬਾਲ-ਬਾਲ ਇਸ ਹਾਦਸੇ ਵਿੱਚ ਬਚੀ।

ਸਿੱਧੂ ਮੂਸੇਵਾਲਾ
ਪੰਜਾਬੀ ਸੁਪਰਸਟਾਰ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਦੁਨੀਆ ਭਰ ‘ਚ ਮੌਜੂਦ ਹਨ। ਕਲਾਕਾਰ ਨੇ ਛੋਟੀ ਉਮਰ ‘ਚ ਵੱਡਾ ਨਾਮ ਕਮਾਇਆ ਸੀ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨਾਲ ਪੰਜਾਬ ਸਮੇਤ ਪੂਰੀ ਦੁਨੀਆ ਨੂੰ ਵੱਡਾ ਝਟਕਾ ਲੱਗਿਆ। ਹਾਲੇ ਤੱਕ ਕਲਾਕਾਰ ਦੇ ਇਨਸਾਫ ਦੀ ਜੰਗ ਜਾਰੀ ਹੈ।

ਬਲਵਿੰਦਰ ਸਫਰੀ
ਇਸ ਤੋਂ ਇਲਾਵਾ ਬਲਵਿੰਦਰ ਸਫਰੀ ਪੰਜਾਬ ਦੇ ਜਾਣੇ ਮਾਣੇ ਗਾਇਕ ਸੀ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ। ਪਰ ਇਸ ਮਹਾਨ ਕਲਾਕਾਰ ਨੇ 63 ਸਾਲ ਦੀ ਉਮਰ ‘ਚ 28 ਜੁਲਾਈ ਨੂੰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਹਾਲਾਂਕਿ ਆਪਣੀ ਆਵਾਜ਼ ਰਾਹੀਂ ਕਲਾਕਾਰ ਹਮੇਸ਼ਾ ਦੁਨੀਆ ਵਿੱਚ ਜ਼ਿੰਦਾ ਰਹੇਗਾ।

ਤਾਜ਼
ਇਸ ਤੋਂ ਇਲਾਵਾ Stereo Nation ਨਾਮ ਨਾਲ ਮਸ਼ਹੂਰ ਗਾਇਕ ਤਾਜ਼ (Taz) ਦਾ ਵੀ ਇਸੇ ਸਾਲ ਦਿਹਾਂਤ ਹੋਇਆ। ਹਰਨੀਆ ਵਿਗੜਨ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ। ਹਾਲਾਂਕਿ ਕੋਮਾਂ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਕਲਾਕਾਰ ਦੀ ਹਾਲਤ ਵਿੱਚ ਖਾਸ ਸੁਧਾਰ ਨਹੀਂ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ 29 ਅਪ੍ਰੈਲ ਨੂੰ ਉਨ੍ਹਾਂ ਨੇ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਨਿਰਵੈਰ ਸਿੰਘ
ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਆਸਟਰੇਲੀਆ ‘ਚ ਇੱਕ ਭਿਆਨਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਸੀ। ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਸੀ, ਜੋ ਅਚਾਨਕ ਹਮੇਸ਼ਾ ਲਈ ਅਲੋਪ ਹੋ ਗਿਆ। ਕਲਾਕਾਰ ਦੀ ਮੌਤ ਤੇ ਕਈ ਸਿਤਾਰਿਆਂ ਵੱਲੋਂ ਸੋਗ ਜਤਾਇਆ ਗਿਆ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸ਼ਰਟਲੈਸ ਫੋਟੋ, ਗਾਇਕ ਦੀ ਫਿਟਨੈਸ ਵੇਖ ਫੈਨਜ਼ ਹੋਏ ਹੈਰਾਨ

ਗੁਰਿੰਦਰ ਡਿੰਪੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਨੇ 6 ਨਵੰਬਰ ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਪ੍ਰਸ਼ੰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਜਿਸ ਉੱਪਰ ਕਲਾਕਾਰਾਂ ਵੱਲੋਂ ਸੋਗ ਪ੍ਰਗਟਾਵਾ ਕੀਤਾ ਗਿਆ।
ਦਲਜੀਤ ਕੌਰ
ਪੰਜਾਬੀ ਅਦਾਕਾਰਾ ਦਲਜੀਤ ਕੌਰ ਨੇ ਕਈ ਦਹਾਕਿਆਂ ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਦਲਜੀਤ ਕੌਰ 17 ਨਵੰਬਰ ਨੂੰ 69 ਸਾਲ ਉਮਰ ‘ਚ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਰਾਇਕੋਟ ‘ਚ ਹੋਈ ਸੀ। ਪੰਜਾਬੀ ਸਿਤਾਰਿਆਂ ਵੱਲੋਂ ਉਨ੍ਹਾਂ ਦੀ ਮੌਤ ਤੇ ਸੋਗ ਪ੍ਰਗਟ ਕੀਤਾ ਗਿਆ।