ਯੋ ਯੋ ਹਨੀ ਸਿੰਘ ਨੇ ਆਪਣੀ ਪੁਰਾਣੀ ਲੁੱਕ ‘ਚ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

written by Lajwinder kaur | November 14, 2022 12:31pm

Yo Yo Honey Singh: ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਹਨੀ 3.0 ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਬਹੁਤ ਜਲਦ ਇਸ ਮਿਊਜ਼ਿਕ ਐਲਬਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਜਿਸ ਕਰਕੇ ਗਾਇਕ ਨੇ ਆਪਣੀ ਪੁਰਾਣੀ ਲੁੱਕ ਮੁੜ ਤੋਂ ਆਪਣਾਇਆ ਹੈ। ਗਾਇਕ ਨੇ ਆਪਣੀ ਪੁਰਾਣੀ ਲੁੱਕ ਵਾਲਾ ਹੇਅਰ ਕੱਟ ਕਰਵਾਇਆ ਹੈ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸਮੀਰ ਮਾਹੀ ਨੂੰ ਦਿੱਤੀ ਵਧਾਈ

Honey Singh files FIR for 'mishandling'

Image Source: Twitterਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ- ‘ਆ ਚੱਕੋ!! ਕਰਵਾਤਾ ਪੁਰਾਣਾ ਹੇਅਰ ਕੱਟ, ਮੇਰੇ ਪਿਆਰੇ ਪ੍ਰਸ਼ੰਸਕਾਂ ਦੇ ਲਈ #yoyohoneysingh #honey3.0 are you ready । ਦਰਸ਼ਕ ਨੂੰ ਹਨੀ ਸਿੰਘ ਦੀ ਇਹ ਕੂਲ ਲੁੱਕ ਕਾਫ਼ੀ ਪਸੰਦ ਆ ਰਹੀ ਹੈ। ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।

Image Source: Twitter

ਦੱਸ ਦਈਏ ਕਿ ਇਸੇ ਸਾਲ ਹਨੀ ਸਿੰਘ ਨੇ ਆਪਣੀ ਪਤਨੀ ਨਾਲ ਵੱਖ ਹੋਏ ਨੇ, ਜਿਸ ਕਰਕੇ ਹਨੀ ਸਿੰਘ ਸੁਰਖੀਆਂ ਵਿੱਚ ਬਣੇ ਹੋਏ ਸਨ। ਇਨ੍ਹਾਂ ਸਭ ਤੋਂ ਬਾਅਦ ਮੁੜ ਹਨੀ ਸਿੰਘ ਆਪਣੇ ਕੰਮ ‘ਤੇ ਫੋਕਸ ਕਰਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਹਨੀ ਸਿੰਘ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਹਨੀ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਤੱਕ ਆਪਣੇ ਕੰਮ ਦਾ ਲੋਹਾ ਮਨਵਾ ਚੁੱਕੇ ਹਨ। ਹਨੀ ਸਿੰਘ ਦੀ ਨਵੀਂ ਐਲਬਮ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ।

Yo Yo Honey Singh, wife Shalini Talwar get divorce; singer pays huge amount for settlement Image Source: Twitter

 

View this post on Instagram

 

A post shared by Yo Yo Honey Singh (@yoyohoneysingh)

You may also like