ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਯੋਗੀ ਆਦਿੱਤਿਆਨਾਥ ਦਾ ਵੀਡੀਓ, ਚੀਤੇ ਦੇ ਬੱਚੇ ਨੂੰ ਦੁੱਧ ਪਿਲਾਉਂਦੇ ਆ ਰਹੇ ਨੇ ਨਜ਼ਰ

written by Lajwinder kaur | October 06, 2022 01:31pm

Yogi Adityanath's Viral Video: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਚੀਤੇ ਦੇ ਬੱਚੇ ਨੂੰ ਦੁੱਧ ਪਿਲਾ ਰਹੇ ਹਨ। ਇਹ ਵੀਡੀਓ ਸ਼ਹੀਦ ਅਸ਼ਫਾਕੁਲਾਹ ਖਾਨ ਜ਼ੂਲੋਜੀਕਲ ਪਾਰਕ, ਗੋਰਖਪੁਰ ਦਾ ਹੈ।

ਹੋਰ ਪੜ੍ਹੋ : Alfaaz Health Update: ਗਾਇਕ ਅਲਫਾਜ਼ ਨੇ ਖੋਲ੍ਹੀਆਂ ਅੱਖਾਂ, ਹਸਪਤਾਲ ਤੋਂ ਦੋਸਤ ਨੇ ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

inside image of yogi viral video-min image source twitter

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਚੀਤੇ ਦੇ ਬੱਚੇ ਨੂੰ ਦੁੱਧ ਪਿਲਾ ਰਹੇ ਹਨ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਜਾਣਕਾਰੀ ਮੁਤਾਬਕ ਯੋਗੀ ਆਦਿੱਤਿਆਨਾਥ ਗੋਰਖਪੁਰ ਦਾ ਸ਼ਹੀਦ ਅਸ਼ਫਾਕੁਲਾਹ ਖਾਨ ਜ਼ੂਲੋਜੀਕਲ ਪਾਰਕ ਪਹੁੰਚੇ ਸਨ।

yogi viral video image source twitter

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਲਾਰੀਆ ਸ਼ਿਖਾ  ਨਾਂ ਦੀ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 2 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਵਾਇਰਲ ਹੋ ਰਹੀ ਵੀਡੀਓ 'ਤੇ ਕਈ ਲੋਕਾਂ ਦੇ ਕਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ 'ਤੇ ਟਿੱਪਣੀ ਕਰਦੇ ਹੋਏ ਲਿਖਿਆ- ਇਹ ਬਹੁਤ ਹੀ ਪਿਆਰਾ ਵੀਡੀਓ ਹੈ।

inside image of yogi adityanath feeds milk to leopard's cub-min image source twitter

You may also like