ਫਿਰ ਦੇਖਣ ਨੂੰ ਮਿਲੇਗੀ ਗੁੱਗੂ ਗਿੱਲ ਤੇ ਯੋਗਰਾਜ ਦੀ ਦਮਦਾਰ ਕਮਿਸਟਰੀ , ਦੇਖੋ ਵੀਡੀਓ

Written by  Aaseen Khan   |  December 20th 2018 06:14 PM  |  Updated: December 20th 2018 06:14 PM

ਫਿਰ ਦੇਖਣ ਨੂੰ ਮਿਲੇਗੀ ਗੁੱਗੂ ਗਿੱਲ ਤੇ ਯੋਗਰਾਜ ਦੀ ਦਮਦਾਰ ਕਮਿਸਟਰੀ , ਦੇਖੋ ਵੀਡੀਓ

ਫਿਰ ਦੇਖਣ ਨੂੰ ਮਿਲੇਗੀ ਗੁੱਗੂ ਗਿੱਲ ਤੇ ਯੋਗਰਾਜ ਦੀ ਦਮਦਾਰ ਕਮਿਸਟਰੀ , ਦੇਖੋ ਵੀਡੀਓ : ਗੁੱਗੂ ਗਿੱਲ ਅਤੇ ਯੋਗਰਾਜ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਥੱਮ ਹਨ। ਦੋਨਾਂ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਦੋਨੋ ਇਕੱਠੇ ਫਿਲਮ 'ਦੁੱਲਾ ਵੈਲੀ' ਲੈ ਕੇ ਵੱਡੇ ਪਰਦੇ 'ਤੇ ਜਲਦ ਨਜ਼ਰ ਆਉਣ ਵਾਲੇ ਹਨ। ਦੁੱਲਾ ਵੈਲੀ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ 4 ਜਨਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਯੋਗਰਾਜ ਅਤੇ ਗੁੱਗੂ ਗਿੱਲ ਤੋਂ ਇਲਾਵਾ ਸਰਬਜੀਤ ਚੀਮਾਂ , ਗੁਰਵਰ ਚੀਮਾਂ ਅਤੇ ਮੁਹੰਮਦ ਸਦੀਕ ਵੀ ਖਾਸ ਭੂਮਿਕਾ ਨਿਭਾ ਰਹੇ ਹਨ। ਫਿਲਮ ਦੀ ਕਹਾਣੀ ਮਲਕੀਤ ਬੁੱਟਰ ਅਤੇ ਖੁਸ਼ਬੂ ਸ਼ਰਮਾ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਦੇਵੀ ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਦੁੱਲਾ ਵੈਲੀ ਫਿਲਮ ਨੂੰ ਮਲਕੀਤ ਬੁੱਟਰ ਅਤੇ ਸੰਦੀਪ ਪ੍ਰਸਾਦ ਹੋਰਾਂ ਨੇ ਪ੍ਰੋਡਿਊਸ ਕੀਤਾ ਹੈ।

https://www.youtube.com/watch?v=Z0k5pNjao9g

ਹੋਰ ਪੜ੍ਹੋ : 2.0 ਨਹੀਂ ਤੋੜ ਸਕੀ ਇਹ ਰਿਕਾਰਡ , ਜਾਣੋ ਹੁਣ ਤੱਕ ਕਿੰਨੀ ਕੀਤੀ ਕਮਾਈ

ਯੋਗਰਾਜ ਅਤੇ ਗੁੱਗੂ ਗਿੱਲ ਦੀ ਜੋੜੀ ਪੰਜਾਬੀ ਇੰਡਸਟਰੀ 'ਚ ਸੁਪਰਹਿੱਟ ਰਹੀ ਹੈ। ਪੰਜਾਬੀ ਸਿਨੇਮਾ ਨੂੰ ਅੱਜ ਸ਼ਿਖਰਾਂ 'ਤੇ ਪਹੁੰਚਾਉਣ ਚ ਜੇਕਰ ਕਿਸੇ ਦਾ ਨਾਮ ਆਵੇਗਾ ਤਾਂ ਯੋਗਰਾਜ ਅਤੇ ਗੁਗੂ ਗਿੱਲ ਦਾ ਨਾਮ ਪਹਿਲੇ ਸਫ਼ੇ 'ਤੇ ਲਿਖਿਆ ਜਾਵੇਗਾ। ਦੁੱਲਾ ਵੈਲੀ ਫਿਲਮ ਦੇ ਟਰੇਲਰ 'ਚ ਵੀ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦੀ ਦਮਦਾਰ ਡਾਇਲਾਗ ਡਿਲੀਵਰੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਸਰਬਜੀਤ ਚੀਮਾ ਵੱਲੋਂ ਵੀ ਫਿਲਮ 'ਚ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network