ਅਨਮੋਲ ਕਵਾਤਰਾ ਦੀ ਲੋਕ ਸੇਵਾ ਨੂੰ ਇਨ੍ਹਾਂ ਗੱਭਰੂਆਂ ਨੇ ਆਪਣੇ ਗੀਤ ਦੇ ਰਾਹੀਂ ਕੀਤਾ ਪੇਸ਼

written by Lajwinder kaur | May 22, 2019

ਸਮਾਜ ਸੇਵੀ ਅਨਮੋਲ ਕਵਾਤਰਾ ਜਿਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਦੇ ਲਈ ਪੂਰੀ ਦੁਨੀਆਂ ‘ਚ ਜਾਣਿਆ ਜਾਂਦਾ ਹੈ। ਉਹ ਵਧੀਆ ਗਾਇਕ ਵੀ ਨੇ ਜਿਨ੍ਹਾਂ ਨੇ ‘ਦਲੇਰੀਆਂ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਲੋਕਾਂ ਵੱਲੋਂ ਬਹੁਤ ਪਿਆਰ ਮਿਲਦਾ ਹੈ। ਜਿਸ ਗੱਲ ਦਾ ਪਤਾ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੀਤੀਆਂ ਜਾਂਦੀਆਂ ਤਾਰੀਫ਼ਾਂ ਤੋਂ ਲੱਗਦਾ ਹੈ। ਇਸ ਤੋਂ ਪਹਿਲਾਂ ਇੱਕ ਪੁਲਿਸ ਵਾਲੇ ਦੀ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਉਸ ਨੇ ਕਿਹਾ ਕਿ ਉਹ ਅਨਮੋਲ ਕਵਾਤਰਾ ਦਾ ਫੈਨ ਹੈ।

View this post on Instagram
 

rab toh utla darza koi hunda oh v de dinda tuhanu?❤️ajj agr tuhda vich a tuhda karka haan?

A post shared by Anmol Kwatra (@anmolkwatra96) on

ਹੋਰ ਵੇਖੋ:ਕਮਲ ਖ਼ਾਨ ਨੇ ‘ਹਾੜੀ ਸਾਉਣੀ’ ਗੀਤ ਦੇ ਰਾਹੀਂ ਬਿਆਨ ਕੀਤਾ ਕਿਸਾਨਾਂ ਦੇ ਦਿਲ ਦੇ ਦਰਦ ਨੂੰ ਤੇ ਕੀਤੀ ਉਨ੍ਹਾਂ ਦੇ ਹੱਕ ਦੀ ਗੱਲ, ਦੇਖੋ ਵੀਡੀਓ ਅਨਮੋਲ ਕਵਾਤਰਾ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਕੁਝ ਗੱਭਰੂਆਂ ਵੱਲੋਂ ਗੀਤ ਗਾਇਆ ਜਾ ਰਿਹਾ ਹੈ। ਇਹ ਗੀਤ ਉਨ੍ਹਾਂ ਨੇ ਅਨਮੋਲ ਕਵਾਤਰਾ ਦੇ ਲੋਕ ਭਲਾਈ ਦੇ ਕੰਮ ਨੂੰ ਲੈ ਕੇ ਗਾਇਆ ਹੈ। ਅਨਮੋਲ ਨੇ ਆਪਣੇ ਇਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ। ਲੋਕਾਂ ਨੂੰ ਵੀਡੀਓ ਬਹੁਤ ਪਸੰਦ ਆ ਰਹੀ ਹੈ ਤੇ ਵੀਡੀਓ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।

0 Comments
0

You may also like