ਲਾੜੀ ਦਾ ਇਹ ਵੀਡੀਓ ਵੇਖ ਕੇ ਤੁਹਾਡਾ ਵੀ ਦਿਲ ਹੋ ਜਾਵੇਗਾ ਖੁਸ਼, ਫੇਰਿਆਂ ਤੋਂ ਪਹਿਲਾਂ ਲਗਾਏ ਪੁਸ਼ਅਪਸ

written by Rupinder Kaler | August 05, 2021

ਅੱਜ ਦੇ ਦੌਰ ਵਿੱਚ ਹਰ ਕੋਈ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੈ । ਕੁਝ ਲੋਕ ਹਰ ਰੋਜ਼ ਕਸਰਤ ਕਰਦੇ ਹਨ । ਇਹਨਾਂ ਲੋਕਾਂ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਆਪਣੀ ਰੁਟੀਨ ਵਿੱਚ ਇੱਕ ਵੀ ਨਾਗਾ ਨਹੀਂ ਪਾਉਂਦੇ ।ਇਸੇ ਤਰ੍ਹਾਂ ਦੀ ਇੱਕ ਉਦਾਹਰਣ ਵਾਇਰਲ ਹੋ ਰਹੀ ਵੀਡੀਓ ਤੋਂ ਮਿਲ ਜਾਂਦੀ ਹੈ । ਇਸ ਵੀਡੀਓ ਵਿੱਚ ਇੱਕ ਲਾੜੀ ਪੂਸ਼ਅਪਸ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

ਪਤੀ ਦੀ ਮੌਤ ਤੋਂ ਉੱਭਰ ਰਹੀ ਅਦਾਕਾਰਾ ਮੰਦਿਰਾ ਬੇਦੀ, ਤਸਵੀਰ ਕੀਤੀ ਸਾਂਝੀ

Pic Courtesy: Instagram

ਆਮ ਤੌਰ 'ਤੇ, ਵਿਆਹ ਦੇ ਪਹਿਰਾਵੇ ਵਿੱਚ ਘੁੰਮਣਾ ਅਕਸਰ ਮੁਸ਼ਕਲ ਹੁੰਦਾ ਹੈ ਪਰ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇਹ ਲਾੜੀ ਭਾਰੀ ਲਹਿੰਗਾ ਅਤੇ ਵਿਆਹ ਦੇ ਗਹਿਣੇ ਪਾ ਕੇ ਪੁਸ਼ਅੱਪ ਕਰ ਰਹੀ ਹੈ। ਵੀਡੀਓ ਨੂੰ ਆਨਾ ਅਰੋੜਾ ਨਾਂ ਦੀ ਇੱਕ ਯੂਜ਼ਰ ਨੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਆਨਾ ਪੇਸ਼ੇ ਤੋਂ ਇੱਕ ਮਾਡਲ ਅਤੇ ਡਾਇਟੀਸ਼ੀਅਨ ਹੈ ।

Pic Courtesy: Instagram

ਉਸ ਨੂੰ ਅਕਸਰ ਆਪਣੀ ਪ੍ਰੋਫਾਈਲ 'ਤੇ ਫਿਟਨੈਸ ਬਾਰੇ ਵੀਡੀਓ ਅਤੇ ਪੋਸਟਾਂ ਸ਼ੇਅਰ ਕਰਦੇ ਵੇਖਿਆ ਜਾਂਦਾ ਹੈ। ਇਹ ਵੀਡੀਓ ਅਸਲ ਵਿੱਚ ਵਿਆਹ ਦੇ ਲਹਿੰਗੇ ਦੇ ਫੋਟੋਸ਼ੂਟ ਦੌਰਾਨ ਬਣਾਇਆ ਗਿਆ ਜਾਪਦਾ ਹੈ। ਇਸ ਵੀਡੀਓ ਨੂੰ ਜਿੰਮ ਦੇ ਸ਼ੌਂਕੀਨ ਕਾਫੀ ਪਸੰਦ ਕਰ ਰਹੇ ਹਨ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by aana arora (@aan4490)

 

View this post on Instagram

 

A post shared by aana arora (@aan4490)

0 Comments
0

You may also like