ਯੂ-ਟਿਊਬਰ ਗੌਰਵ ਤਨੇਜਾ ਨੇ ਅਮਰੀਕਾ ਦੇ ਅਸਮਾਨ ਭਾਰਤ ਦੀ ਵਧਾਈ ਸ਼ਾਨ, ਹਰ ਭਾਰਤੀ ਮਹਿਸੂਸ ਕਰ ਰਿਹਾ ਹੈ ਮਾਣ

Reported by: PTC Punjabi Desk | Edited by: Shaminder  |  January 27th 2023 03:43 PM |  Updated: January 27th 2023 03:43 PM

ਯੂ-ਟਿਊਬਰ ਗੌਰਵ ਤਨੇਜਾ ਨੇ ਅਮਰੀਕਾ ਦੇ ਅਸਮਾਨ ਭਾਰਤ ਦੀ ਵਧਾਈ ਸ਼ਾਨ, ਹਰ ਭਾਰਤੀ ਮਹਿਸੂਸ ਕਰ ਰਿਹਾ ਹੈ ਮਾਣ

ਮਸ਼ਹੂਰ ਯੂਟਿਊਬਰ ਗੌਰਵ ਤਨੇਜਾ (Gaurav Taneja) ਬੀਤੇ ਦਿਨੀਂ ਉਸ ਵੇਲੇ ਸੁਰਖੀਆਂ ‘ਚ ਆ ਗਏ ਜਦੋਂ ਉਨ੍ਹਾਂ ਨੇ ਅਮਰੀਕਾ ਦੇ ਅਸਮਾਨ ‘ਚ ਭਾਰਤ ਦਾ ਨਕਸ਼ਾ ਬਣਾ ਦਿੱਤਾ । ਗੌਰਵ ਤਨੇਜਾ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਨਕਸ਼ਾ ਬਣਾ ਕੇ ਗਣਤੰਤਰ ਦਿਵਸ ਦਾ ਦੇਸ਼ ਵਾਸੀਆਂ ਨੂੰ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ । ਇਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Gaurav Taneja ,, image Source : Instagram

ਹੋਰ ਪੜ੍ਹੋ : ਬਿੱਗ ਬੌਸ 16 : ਸ਼ਿਵ ਨੇ ਕੱਪੜਿਆਂ ‘ਤੇ ਕਮੈਂਟ ਕਰਨ ਤੋਂ ਬਾਅਦ ਪ੍ਰਿਯੰਕਾ ਲਈ ਆਖੀ ਗੰਦੀ ਗੱਲ, ਯੂਜ਼ਰ ਨੇ ਕਿਹਾ ‘ਕੀ ਇਹੋ ਜਿਹੇ ਮਿਲੇ ਨੇ ਸੰਸਕਾਰ’

ਜਿਸ ‘ਚ ਅਸਮਾਨ ‘ਚ ਭਾਰਤ ਦਾ ਨਕਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਜਹਾਜ਼ ਤੋਂ ਇਸ ਦੀ ਤਸਵੀਰ ਲਈ ਗਈ ਹੈ । ਇਸ ਤਸਵੀਰ ‘ਚ ਤੁਸੀਂ ਭਾਰਤ ਦਾ ਵਿਸ਼ਾਲ ਨਕਸ਼ਾ ਬਣਿਆ ਹੋਇਆ ਵੇਖ ਸਕਦੇ ਹੋ ।

Gaurav Taneja'' image Source : Instagram

ਹੋਰ ਪੜ੍ਹੋ : ਗਦਰ- 2 ਦੇ ਸੈੱਟ ਤੋਂ ਵਾਇਰਲ ਹੋਇਆ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਾ ਵੀਡੀਓ, ਅਮੀਸ਼ਾ ਇੰਝ ਮਸਤੀ ਕਰਦੀ ਆਈ ਨਜ਼ਰ

ਗੌਰਵ ਤਨੇਜਾ ਨੂੰ ਇਸ ਨਕਸ਼ੇ ਨੂੰ ਬਨਾਉਣ ਦੇ ਲਈ ਤਿੰਨ ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਿਆ ਅਤੇ ਉਸ ਨੇ ਤਿੰਨ ਸੌ ਪੰਜਾਹ ਕਿਲੋਮੀਟਰ ਤੱਕ ਦੀ ਦੂਰੀ ਤੈਅ ਕੀਤੀ । ਇਸ ਕੰਮ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਪਤਨੀ ਰਿਤੂ ਰਾਠੀ ਤਨੇਜਾ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ।

Gaurav Taneja ,,' image Source : Instagram

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਜਹਾਜ਼ ਦੇ ਨਾਲ ਟੇਕ ਆਫ਼ ਕਰਨ ਦਾ ਵੀਡੀਓ ਵੀ ਸਾਂਝਾ ਕੀਤਾ ਸੀ ।

ਆਪਣੇ ਦੇਸ਼ ਪ੍ਰਤੀ ਪ੍ਰੇਮ ਦਰਸਾਉਣ ਦੇ ਲਈ ਉਨ੍ਹਾਂ ਦੇ ਇਸ ਜਜ਼ਬੇ ਨੂੰ ਦੇਸ਼ ਵਾਸੀਆਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਹੈ ਅਤੇ ਹਰ ਕੋਈ ਗੌਰਵ ਤਨੇਜਾ ਦੀ ਤਾਰੀਫ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network