ਯੁੱਧਵੀਰ ਮਾਣਕ ਆਪਣੇ ਮਰਹੂਮ ਪਿਤਾ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਭਾਵੁਕ, ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | July 14, 2021

ਪੰਜਾਬੀ ਗਾਇਕ ਯੁੱਧਵੀਰ ਮਾਣਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਨੇ।  ਉਹ ਅਕਸਰ ਹੀ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ।

yudhvir manak old image Image Source: Instagram
ਹੋਰ ਪੜ੍ਹੋ : ‘ਹਾਲੀਵੁੱਡ ਇਨ ਪੰਜਾਬੀ’ ‘ਚ ਇਸ ਵਾਰ ਦੇਖੋ ਹਾਲੀਵੁੱਡ ਫ਼ਿਲਮ ‘MEN IN BLACK - ਕਾਲੇ ਸੂਟਾਂ ਵਾਲੇ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ
ਹੋਰ ਪੜ੍ਹੋ : ਇਲਾਜ ਦੌਰਾਨ ਪਿਤਾ ਕਰਨਵੀਰ ਬੋਹਰਾ ਨੂੰ ਹੌਸਲਾ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਧੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਪਿਉ-ਧੀ ਦਾ ਇਹ ਵੀਡੀਓ
yudhvir manak image Image Source: Instagram
ਯੁੱਧਵੀਰ ਮਾਣਕ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ ਤੁਹਾਨੂੰ ਬਹੁਤ ਯਾਦ ਕਰਦਾ ਹਾਂ ਡੈਡ ❤️❤️🙏🙏👑👑👑 ਤੁਸੀਂ ਹਮੇਸ਼ਾ ‘king’ ਰਹੋਗੇ’ । ਇਸ ਤਸਵੀਰ ‘ਚ ਉਹ ਆਪਣੇ ਪਿਤਾ ਦੀ ਤਸਵੀਰ ਨੂੰ ਮੱਥਾ ਟੇਕ ਕੇ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਪੋਸਟ ਉੱਤੇ ਗਾਇਕ ਜ਼ੈਜੀ ਬੀ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
yudhvir manak with jazzy b Image Source: Instagram
ਜੇ ਗੱਲ ਕਰੀਏ ਯੁੱਧਵੀਰ ਮਾਣਕ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸਿਹਤ ਦੇ ਖਰਾਬ ਹੋਣ ਕਰਕੇ ਉਹ ਗਾ ਨਹੀਂ ਪਾਏ। ਪਰ ਜਿਵੇਂ-ਜਿਵੇਂ ਉਨ੍ਹਾਂ ਦੀ ਸਿਹਤ ਠੀਕ ਹੋ ਰਹੀ ਹੈ, ਉਹ ਦੁਬਾਰਾ ਤੋਂ ਗਾਇਕੀ ਵੱਲ ਨੂੰ ਆ ਰਹੇ ਨੇ।
 
View this post on Instagram
 

A post shared by Yudhvir Manak (@yudhvirmanak)

0 Comments
0

You may also like