ਪ੍ਰਿੰਸ ਨਰੂਲਾ ਨੇ ਯੁਵਿਕਾ ਦਾ ਕਰਵਾ ਚੌਥ ਬਣਾਇਆ ਖਾਸ ,ਆਪਣੇ ਹੱਥ ਨਾਲ ਬਣਾ ਕੇ ਖੁਆਈ ਫੈਨੀ 

written by Shaminder | October 27, 2018

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੇ ਵਿਆਹ ਨੂੰ ਅਜੇ ਕੁਝ ਦਿਨ ਹੀ ਹੋਏ ਨੇ । ਅੱਜ ਯੁਵਿਕਾ ਨੇ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ਹੈ । ਯੁਵਿਕਾ ਦੇ ਇਸ ਵਰਤ ਨੂੰ ਹੋਰ ਵੀ ਖਾਸ ਬਣਾ ਦਿੱਤਾ ਪ੍ਰਿੰਸ ਨਰੂਲਾ ਨੇ । ਪ੍ਰਿੰਸ ਨੇ ਆਪਣੇ ਹੱਥਾਂ ਨਾਲ ਯੁਵਿਕਾ ਵਾਸਤੇ ਫੈਨੀ ਬਣਾਈ ਅਤੇ ਸਰਗੀ 'ਚ ਉਸ ਨੂੰ ਉਹ ਫੈਨੀ ਖੁਆਈ । ਇਸ ਦਾ ਇੱਕ ਵੀਡਿਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਦੇ ਹੱਥ ‘ਤੇ ਲਗਾਈ ਮਹਿੰਦੀ, ਵੀਡੀਓ ਵਾਇਰਲ https://www.instagram.com/p/Bpbmgtkn158/?hl=en&taken-by=princenarula ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਨੇ ਕਿੰਨੇ ਪਿਆਰ ਨਾਲ ਯੁਵਿਕਾ ਲਈ ਫੈਨੀ ਬਣਾਈ ਅਤੇ ਆਪਣੇ ਹੱਥਾਂ ਨਾਲ ਯੁਵਿਕਾ ਨੂੰ ਖੁਆਈ ਵੀ । ਯੁਵਿਕਾ ਨੂੰ ਵੀ ਇਹ ਫੈਨੀ ਬੇਹੱਦ ਪਸੰਦ ਆਈ । ਦੱਸ ਦਈਏ ਕਿ ਯੁਵਿਕਾ ਨੇ ਅੱਜ ਪ੍ਰਿੰਸ ਦੇ ਨਾਂਅ ਦੀ ਮਹਿੰਦੀ ਵੀ ਲਗਵਾਈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਦਾ ਵੀ ਇੱਕ ਵੀਡਿਓ ਸਾਂਝਾ ਕੀਤਾ ਸੀ  ਅਤੇ ਹੁਣ ਪਿੰ੍ਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਤਿਉਹਾਰ ਦਾ ਇੱਕ ਹੋਰ ਵੀਡਿਓ ਸਾਂਝਾ ਕੀਤਾ ਹੈ ।

prince narula and yuvika prince narula and yuvika
ਜਿਸ 'ਚ ਦੋਨਾਂ ਦਾ ਆਪਸ 'ਚ ਕਿੰਨਾ ਪਿਆਰ ਹੈ ਇਹ ਤੁਸੀਂ ਇਸ ਵੀਡਿਓ 'ਚ ਵੇਖ ਸਕਦੇ ਹੋ । ਪ੍ਰਿੰਸ ਹੁਣ ਤੋਂ ਹੀ ਯੁਵਿਕਾ ਦਾ ਕਿੰਨਾ ਖਿਆਲ ਰੱਖ ਰਹੇ ਨੇ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ।

0 Comments
0

You may also like