
Hredaan performs on 'Naacho Naacho' song: 11 ਜਨਵਰੀ ਦੀ ਸਵੇਰੇ ਹਰ ਭਾਰਤੀ ਲਈ ਬਹੁਤ ਹੀ ਖ਼ਾਸ ਰਹੀ ਹੈ। ਜੀ ਹਾਂ ਸਵੇਰੇ-ਸਵੇਰੇ ਇਹ ਖਬਰ ਆ ਗਈ ਸੀ ਕਿ ਸਾਊਥ ਸਿਨੇਮਾ ਦੀ ਫ਼ਿਲਮ RRR ਨੇ 'ਗੋਲਡਨ ਗਲੋਬ 2023' ਵਿੱਚ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਨੂੰ ਤੇਲਗੂ ਗੀਤ 'ਨਾਟੂ ਨਾਟੂ' ਲਈ ਸਰਵੋਤਮ ਗੀਤ ਦਾ ਪੁਰਸਕਾਰ ਮਿਲਿਆ ਹੈ।
ਦੱਸ ਦਈਏ ਫ਼ਿਲਮ 'ਆਰਆਰਆਰ' ਪਿਛਲੇ ਸਾਲ ਮਾਰਚ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਦੁਨੀਆ ਦਾ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ 'Golden Globes 2023' ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਤੇ ਪ੍ਰਸ਼ੰਸਕ ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਇੱਕ ਛੋਟੇ ਬੱਚੇ ਨੇ ਵੱਖਰੇ ਅੰਦਾਜ਼ ਵਿੱਚ ਆਰਆਰਆਰ ਫ਼ਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਦੇ ਪੁੱਤਰ ਗੋਲਾ ਨੇ ਬੋਲਣ ਦੀ ਕੀਤੀ ਸ਼ੁਰੂਆਤ, ਭਾਰਤੀ ਨੇ ਕਿਹਾ- ‘ਇੱਕ ਦਿਨ ਮਾਂ ਵੀ ਬੋਲੇਗਾ’
ਜੀ ਹਾਂ ਇਹ ਛੋਟਾ ਬੱਚਾ ਕੋਈ ਹੋਰ ਨਹੀਂ ਸਗੋਂ ਹੰਸ ਪਰਿਵਾਰ ਦਾ ਲਾਡਲਾ ਰੇਦਾਨ ਹੰਸ ਹੈ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪੁੱਤਰ ਰੇਦਾਨ ਹੰਸ ‘RRR’ ਫ਼ਿਲਮ ਦੇ ਹਿੰਦੀ ਗੀਤ ਨਾਚੋ-ਨਾਚੋ ਉੱਤੇ ਕਮਾਲ ਦਾ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਰੇਦਾਨ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਹੀ ਸ਼ੇਅਰ ਕੀਤਾ ਹੈ ਤੇ ਨਾਲ ਹੀ – ‘ਮੁਬਾਰਕਾਂ To @mmkeeravani sir @ssrajamouli Sir @jrntr @alwaysramcharan @rrrmovie For Winning #goldenglobe ❤️❤। ਦੱਸ ਦਈਏ ਰੇਦਾਨ ਦਾ ਅਕਾਊਂਟ ਉਸਦੇ ਮੰਮੀ-ਪਾਪਾ ਵੱਲੋਂ ਹੈਂਡਲ ਕੀਤਾ ਜਾਂਦਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਰੇਦਾਨ ਦੀ ਤਾਰੀਫ ਕਰ ਰਹੇ ਹਨ।

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਵੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਯੁਵਰਾਜ ਹੰਸ ਨਾਮੀ ਐਕਟਰ ਹੋਣ ਦੇ ਨਾਲ ਕਮਾਲ ਦੇ ਗਾਇਕ ਵੀ ਨੇ। ਉਹ ਅਕਸਰ ਹੀ ਆਪਣੀ ਸਿੰਗਿੰਗ ਵਾਲੀਆਂ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉੱਧਰ ਮਾਨਸੀ ਸ਼ਰਮਾ ਵੀ ਕਈ ਨਾਮੀ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ। ਪਰ ਵਿਆਹ ਤੇ ਬੱਚੇ ਦੇ ਜਨਮ ਤੋਂ ਬਾਅਦ ਟੀਵੀ ਜਗਤ ਤੋਂ ਕੁਝ ਦੂਰੀ ਬਣਾ ਲਈ। ਪਰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਉਹ ਇੰਸਟਾਗ੍ਰਾਮ ਉੱਤੇ ਕਾਫੀ ਐਕਟਿਵ ਰਹਿੰਦੀ ਹੈ।
View this post on Instagram