ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | September 08, 2021

ਪੰਜਾਬੀ ਐਕਟਰ ਯੁਵਰਾਜ ਹੰਸ Yuvraaj Hans ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਕਿਉਂਕਿ ਗਾਇਕੀ ਉਨ੍ਹਾਂ ਨੂੰ ਵਿਰਾਸਤ ‘ਚ ਮਿਲੀ ਹੈ। ਏਨੀਂ ਦਿਨੀਂ ਉਹ ਪੁਰਾਣੇ ਪੰਜਾਬੀ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਤੜਕਾ ਲਗਾ ਕੇ ਆਪਣੇ ਅੰਦਾਜ਼ ‘ਚ ਪੇਸ਼ ਕਰ ਰਹੇ ਨੇ। ਇਸ ਵਾਰ ਉਨ੍ਹਾਂ ਨੇ ਗਾਇਕ ਅਮਰਿੰਦਰ ਗਿੱਲ ਦਾ ਸੁਪਰ ਹਿੱਟ ਗੀਤ ਯਾਰੀਆਂ ਗੀਤ ਨੂੰ ਆਪਣੇ ਆਵਾਜ਼ ਦੇ ਨਾਲ ਸ਼ਿੰਗਾਰ ਕੇ ਲਾਈਏ ਜੇ ਯਾਰੀਆਂ ਟਾਈਟਲ ਹੇਠ Reprise ਕਰਕੇ ਲੈ ਕੇ ਆਏ ਨੇ। ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕਾਂ ਦੇ ਗੀਤ ਨੂੰ ਰਿਕ੍ਰੀਏਟ ਕਰ ਚੁੱਕੇ ਨੇ।

inside image of amrinder gill

ਹੋਰ ਪੜ੍ਹੋ : ਮਲਾਇਕਾ ਅਰੋੜਾ ਨਾਲ ਭੈਣ ਅੰਮ੍ਰਿਤਾ ਨੇ ਕੀਤਾ ਧੋਖਾ, ਡਾਂਸ ਕਰਦੇ ਹੋਏ ਇਸ ਤਰ੍ਹਾਂ ਵੱਡੀ ਭੈਣ ਨੂੰ ਦਿੱਤਾ ਧੱਕਾ, ਵੀਡੀਓ ਹੋਈ ਵਾਇਰਲ

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ Laaiye Je Yaariyan (Reprise) ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਦਾ ਪਸੰਦੀਦਾ ਗੀਤਾਂ ‘ਚੋਂ ਇੱਕ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰਿੰਦਰ ਗਿੱਲ ਨੂੰ ਟੈਗ ਵੀ ਕੀਤਾ ਹੈ।

inside image of yuvraaj hans singing laaiye je yaariyan reprise-min

ਹੋਰ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਜਵਾਨੀ 1984 ਤੋਂ 2021’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਬਹੁਤ ਜਲਦ ਉਹ ਪਰਿੰਦੇ, ਯਾਰ ਅਣਮੁੱਲੇ ਰਿਟਰਨਜ਼ ਤੇ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਬਤੌਰ ਐਕਟਰ ਵੀ ਅਦਾਕਾਰੀ ਕਰ ਚੁੱਕੇ ਨੇ।

 

View this post on Instagram

 

A post shared by Yuvraaj Hans (@yuvrajhansofficial)

0 Comments
0

You may also like