ਯੁਵਰਾਜ ਹੰਸ ਦੀ ਆਪਣੇ ਪੁੱਤਰ ਹਰੀਦਾਨ ਨਾਲ ਕਿਊਟ ਜਿਹੀ ਤਸਵੀਰ ਹੋਈ ਵਾਇਰਲ, ਹਰੀਦਾਨ ਵਾਂਗ ਪੋਜ਼ ਦਿੰਦੇ ਨਜ਼ਰ ਆਏ ਯੁਵਰਾਜ ਹੰਸ

written by Shaminder | August 24, 2020

ਯੁਵਰਾਜ ਹੰਸ ਦੀ ਆਪਣੇ ਪੁੱਤਰ ਹਰੀਦਾਨ ਯੁਵਰਾਜ ਹੰਸ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਤੇ ਉਨ੍ਹਾਂ ਦਾ ਪੁੱਤਰ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਹਰੀਦਾਨ ਹੱਸ ਰਿਹਾ ਹੈ ਅਤੇ ਯੁਵਰਾਜ ਹੰਸ ਵੀ ਹਰੀਦਾਨ ਵਾਂਗ ਪੋਜ਼ ਬਣਾਏ ਹੋਏ ਵਿਖਾਈ ਦੇ ਰਹੇ ਨੇ ।ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ।

https://www.instagram.com/p/CEPo1j8DXxm/

ਇਸ ਤੋਂ ਇਲਾਵਾ ਯੁਵਰਾਜ ਹੰਸ ਆਪਣੇ ਪੁੱਤਰ ਦੇ ਨਾਲ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਦੱਸ ਦਈਏ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਮਈ ‘ਚ ਹਰੀਦਾਨ ਨੇ ਜਨਮ ਲਿਆ ਸੀ।

https://www.instagram.com/p/CD0JK-CDUtG/

ਜਿਸ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ।

Yuvraj Hans Yuvraj Hans

ਯੁਵਰਾਜ ਹੰਸ ਜਲਦ ਹੀ ਆਪਣੀ ਅਗਲੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਸ’ ‘ਚ ਵਿਖਾਈ ਦੇਣਗੇ, ਜਦੋਂਕਿ ਮਾਨਸੀ ਸ਼ਰਮਾ ਦੇ ਨਾਲ ਉਹ ਫ਼ਿਲਮ ‘ਪਰਿੰਦੇ’ ‘ਚ ਵਿਖਾਈ ਦੇਣਗੇ ।

0 Comments
0

You may also like