ਨਿੱਕੇ ਫੈਨਜ਼ ਨਾਲ ਯੁਵਰਾਜ ਹੰਸ ਨੇ ਗਾਏ ਗੀਤ, ਵੀਡੀਓ ਹੋ ਰਹੀ ਹੈ ਵਾਇਰਲ

Written by  Lajwinder kaur   |  January 08th 2019 12:41 PM  |  Updated: January 08th 2019 12:41 PM

ਨਿੱਕੇ ਫੈਨਜ਼ ਨਾਲ ਯੁਵਰਾਜ ਹੰਸ ਨੇ ਗਾਏ ਗੀਤ, ਵੀਡੀਓ ਹੋ ਰਹੀ ਹੈ ਵਾਇਰਲ

ਪੰਜਾਬੀ ਇੰਡਸਟਰੀ ਦੇ ਸੋਹਣੇ ਸੁਨੱਖੇ ਗੱਭਰੂ ਯੁਵਰਾਜ ਹੰਸ ਜਿਹਨਾਂ ਨੇ ਥੋੜ੍ਹੇ ਜੇ ਸਮੇਂ ‘ਚ ਇੱਕ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਯੁਵਰਾਜ ਹੰਸ ਜੋ ਕਿ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਨੇ ਜਿਹਨਾਂ ਨੇ ਆਪਣੀ ਅਦਾਕਾਰੀ ਤੋਂ ਇਲਾਵਾ ਗਾਇਕੀ ਦੇ ਨਾਲ ਵੀ ਸਰੋਤਿਆਂ ਦਾ ਦਿਲ ਜਿੱਤ ਲਏ ਹਨ।

https://www.instagram.com/p/BsS4amnAyr0/

ਹੋਰ ਵੇਖੋ: ਸੋਨਾਲੀ ਬੇਂਦਰੇ ਦੀ ਬਰਥਡੇ ਪਾਰਟੀ ਤੇ ਪੁੱਜੇ ਇਹ ਸਿਤਾਰੇ

ਯੁਵਰਾਜ ਹੰਸ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ ਵਿੱਚ ਨਾਂ ਕਮਾਇਆ ਅਤੇ "ਪੰਜਾਬੀ ਫ਼ਿਲਮ ਇੰਡਸਟਰੀ" ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਯੁਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ ਕਿ ਇਹਨਾਂ ਬੱਚਿਆਂ ਨੇ ਮੇਰਾ ਦਿਲ ਜਿੱਤ ਲਿਆ ਹੈ।

Punjabi Singer Yuvraj Hans Sing Song With Kids, Video Viral ਨਿੱਕੇ ਫੈਨਜ਼ ਨਾਲ ਯੁਵਰਾਜ ਹੰਸ ਨੇ ਗਾਏ ਗੀਤ, ਵੀਡੀਓ ਹੋ ਰਹੀ ਹੈ ਵਾਇਰਲ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਯੁਵਰਾਜ ਹੰਸ ਦੇ ਨਾਲ ਦੋ ਛੋਟੇ ਬੱਚੇ ਨਜ਼ਰ ਆ ਰਹੇ ਹਨ, ਤੇ ਯੁਵਰਾਜ ਨੇ ਬੱਚਿਆਂ ਦੇ ਨਾਲ ‘ਰਾਂਝਣ ਦੇ ਯਾਰ ਬੁੱਲਿਆ’ ਗੀਤ ਵੀ ਗਾਇਆ। ਪੰਜਾਬੀ ਗਾਇਕ ਯੁਵਰਾਜ ਨੇ ਬੱਚੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।

https://www.instagram.com/p/Bre5cDsgwCR/

ਹੋਰ ਵੇਖੋ: ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ

ਯੁਵਰਾਜ ਹੰਸ ਨੇ ਯਾਰ ਅਣਮੁੱਲੇ, ਵਿਆਹ 70 ਕਿਲੋਮੀਟਰ, ਯੰਗ ਮਲੰਗ, ਮਿਸਟਰ ਐਂਡ ਮਿਸਿਜ਼ 420 ਤੇ ਮੁੰਡੇ ਕਮਾਲ ਵਰਗੀ ਕਈ ਫਿਲਮਾਂ ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁੱਕੇ ਹਨ। ਹਾਲ ਹੀ ‘ਚ ਉਹ ਆਪਣੇ ਪਿਤਾ ਦੇ ਗਾਏ ਗੀਤ ‘ਨੱਚਣ ਤੋਂ ਪਹਿਲਾਂ’ ਦਾ ਰਿਮੇਕ ਕਰਕੇ ਸਰੋਤਿਆਂ ਦੇ ਰੂਬਰੂ ਹੋਏ ਸੀ ਤੇ ਇਸ ਗੀਤ ਨੂੰ ਵੀ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network