ਯੁਵਰਾਜ ਹੰਸ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਮਾਨਸੀ ਸ਼ਰਮਾ ਲਈ ਪਾਈ ਪਿਆਰ ਨਾਲ ਭਰੀ ਪੋਸਟ, ਵਿਆਹ ਦੀ ਤਸਵੀਰ ਕੀਤੀ ਸ਼ੇਅਰ

written by Lajwinder kaur | February 21, 2020

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਜੀ ਹਾਂ ਇਹ ਖ਼ਾਸ ਮੌਕਾ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਦਾ ਹੈ, ਜਿਸ ਨੂੰ ਖ਼ਾਸ ਬਨਾਉਣ ਲਈ ਐਕਟਰ ਯੁਵਰਾਜ ਹੰਸ ਨੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੁਬਾਰਕ ਫਰਸਟ ਮੈਰਿਜ ਐਨੀਵਰਸਰੀ ਜਨਾਬ ਜੀ । ਮੇਰੀ ਲਾਈਫ਼ ਦਾ ਇੱਕ ਅਹਿਮ ਹਿੱਸਾ ਬਣਨ ਲਈ ਧੰਨਵਾਦ । ਮੈਨੂੰ ਪੂਰਾ ਕਰਨ ਲਈ । Thnk U for Luving ਮੈਨੂੰ ਬਿਨਾਂ ਕਿਸੇ ਸ਼ਰਤ ਪਿਆਰ ਕਰਨ ਲਈ । ਲਵ ਯੂ, ਜ਼ਿਆਦਾ ਲਿਖ ਨਹੀਂ ਹੁੰਦਾ ਪਰ ਤੂਹਾਨੂੰ ਪਤਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ । ਇਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ  ਅਤੇ ਆਉਣ ਵਾਲੇ ਬਹੁਤ ਸਾਰੇ ਸਾਲਾਂ ਲਈ’

ਹੋਰ ਵੇਖੋ:ਕਿਹੋ ਜਿਹੀ ਮੁਸ਼ਕਲ ‘ਚ ਫਸੇ ਪਰਮੀਸ਼ ਵਰਮਾ, ਸਿਰ ‘ਤੇ ਚੁੰਨੀ, ਹੱਥ ‘ਚ ਲੌਲੀਪੌਪ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਸਾਹਮਣੇ ਆਇਆ ਨਵੀਂ ਫ਼ਿਲਮ ‘ਸ਼ੁਦਾਈ’ ਦਾ ਪੋਸਟਰ ਇਸ ਪੋਸਟ ਉੱਤੇ ਫੈਨਜ਼ ਤੋਂ ਇਲਾਵਾ ਪੰਜਾਬੀ ਕਲਾਕਾਰ ਦੋਵਾਂ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਾਕਾਂ ਦੇ ਰਹੇ ਨੇ ।
ਦੱਸ ਦਈਏ ਦੋਵਾਂ ਨੇ ਪਿਛਲੇ ਸਾਲ 21 ਫਰਵਰੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਉਨ੍ਹਾਂ ਦੇ ਵਿਆਹ ‘ਤੇ ਖ਼ਾਸ ਰਿਸ਼ਤੇਦਾਰ ਤੇ ਫੈਮਿਲੀ ਮੈਂਬਰ ਹੀ ਸ਼ਾਮਿਲ ਹੋਏ ਸਨ । ਪਰ ਵਿਆਹ ਤੋਂ ਬਾਅਦ ਦਿੱਤੀ ਰਿਸ਼ੈਪਸਨ ਪਾਰਟੀ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਜੇ ਗੱਲ ਕਰੀਏ ਯੁਵਰਾਜ ਹੰਸ ਦੀ ਵਰਕ ਫਰੰਟ ਦੀ ਤਾਂ ਬਹੁਤ ਜਲਦ ਉਨ੍ਹਾਂ ਦੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਆ ਰਹੀ ਹੈ । ਇਸ ਤੋਂ ਇਲਾਵਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇਕੱਠੇ ਪੰਜਾਬੀ ਫ਼ਿਲਮ ਪਰਿੰਦੇ ‘ਚ ਵੀ ਨਜ਼ਰ ਆਉਣਗੇ ।

0 Comments
0

You may also like