Trending:
ਯੁਵਰਾਜ ਸਿੰਘ ਨੇ ਕਿਕ੍ਰੇਟ ਕੈਰੀਅਰ ਨਾਲ ਜੁੜੀਆਂ ‘25 ਸਾਲਾ’ ਦੀਆਂ ਯਾਦਾਂ ਨੂੰ ਵੀਡੀਓ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ
ਪੰਜਾਬ ਦਾ ਸ਼ੇਰ ਪੁੱਤਰ ਯੁਵਰਾਜ ਸਿੰਘ ਜਿਸ ਨੇ ਕ੍ਰਿਕੇਟ ਜਗਤ ‘ਚ ਵੱਡਾ ਨਾਂਅ ਕਮਾਇਆ ਹੈ। ਉਨ੍ਹਾਂ ਨੇ 10 ਜੂਨ ਨੂੰ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਵੱਲੋਂ ਭਾਰਤੀ ਕਿਕ੍ਰੇਟ ਟੀਮ ‘ਚ ਦਿੱਤੇ ਅਣਮੁੱਲੇ ਯੋਗਦਾਨ ਲਈ ਸਾਰਾ ਦੇਸ਼ ਉਨ੍ਹਾਂ ਨੂੰ ਧੰਨਵਾਦ ਕਰ ਰਿਹਾ ਹੈ ਅਤੇ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਹੋਰ ਵੇਖੋ:ਪੱਕੋ, ਗੁੱਡੀ ਜਾਂ ਬਸੰਤ ਕੌਰ ਦੱਸੋ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਹੈ ਬੈਸਟ
ਯੁਵਰਾਜ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਭਾਵੁਕ ਕਰਨ ਵਾਲੀ ਵੀਡੀਓ ਪਾਈ ਹੈ। ਜਿਸ ‘ਚ ਉਨ੍ਹਾਂ ਨੇ ਕ੍ਰਿਕੇਟ ਖੇਡ ਦਾ ਉਨ੍ਹਾਂ ਦੀ ਜ਼ਿੰਦਗੀ ‘ਚ ਕੀ ਅਹਿਮ ਜਗ੍ਹਾ ਹੈ ਉਸ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਦੱਸਿਆ ਹੈ। ਉਨ੍ਹਾਂ ਨੇ ਕ੍ਰਿਕਟ ਕੈਰੀਅਰ ਦੇ 25 ਸਾਲ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਉਨ੍ਹਾਂ ਨੇ ਆਪਣੇ ਇਸ ਕੈਰੀਅਰ ਦੇ ਉਤਰਾਅ-ਚੜ੍ਹਾਅ ਨੂੰ ਵੀ ਲਿਖਿਆ ਹੈ। ਇਸ ਵੀਡੀਓ ‘ਚ ਉਹ ਆਪਣੇ ਪਿਤਾ ਯੋਗਰਾਜ ਸਿੰਘ ਨਾਲ ਨਜ਼ਰ ਆ ਰਹੇ ਨੇ। ਯੋਗਰਾਜ ਸਿੰਘ ਵੀ ਕ੍ਰਿਕੇਟ ਖਿਡਾਰੀ ਰਹਿ ਚੁੱਕੇ ਨੇ ਤੇ ਲੰਮੇ ਸਮੇਂ ਤੋਂ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ।
ਦੱਸ ਦਈਏ ਯੁਵਰਾਜ ਸਿੰਘ 40 ਟੈਸਟ, 308 ਇੱਕ ਦਿਨਾਂ ਤੇ 58 ਟੀ-2੦ ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 19੦੦ ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾਂ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-2੦ ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਕਸਰ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।