ਯੁਵਰਾਜ ਸਿੰਘ ਨੇ ਵਿਆਹ ਦੀ 6ਵੀਂ ਵਰ੍ਹੇਗੰਢ ਮੌਕੇ ‘ਤੇ ਪਤਨੀ ਅਤੇ ਬੇਟੇ ਨਾਲ ਸਾਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

written by Lajwinder kaur | November 30, 2022 02:29pm

Yuvraj Singh and Hazel Keech news: ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਵਿਆਹ ਨੂੰ 6 ਸਾਲ ਪੂਰੇ ਹੋ ਗਏ ਹਨ। ਇਹ ਜੋੜਾ 30 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ । ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਯੁਵਰਾਜ ਸਿੰਘ ਨੇ ਸੋਸ਼ਲ ਮੀਡਿਆ ‘ਤੇ ਕੁਝ ਪਿਆਰੀ ਜਿਹੀ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਹੇਜ਼ਲ ਨੂੰ ਵਧਾਈ ਦਿੱਤੀ ।

ਹੋਰ ਪੜ੍ਹੋ : ਉਪਾਸਨਾ ਸਿੰਘ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨਾਨਕ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਕਿਊਟ ਵੀਡੀਓ

Yuvraj Singh , Image Source : Instagram

ਕ੍ਰਿਕੇਟਰ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ 6 baby! ਇੱਥੇ ਉਹ ਸਾਰੇ ਛੋਟੇ ਅਤੇ ਵੱਡੇ ਪਲ ਹਨ ਜਿਨ੍ਹਾਂ ਨੇ ਸਾਡੇ ਪਿਆਰ ਨੂੰ ਉੱਚਾ ਬਣਾਇਆ ਹੈ ❤️ couldn’t have asked for a better partner in crime 🤗 happy anniversary @hazelkeechofficial’।

hazel and yuvraj Image Source : Instagram

ਇਸ ਪੋਸਟ ਵਿੱਚ ਯੁਵਰਾਜ ਨੇ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਸ਼ੰਸਕ ਅਤੇ ਨਾਮੀ ਹਸਤੀਆਂ ਵੀ ਕਮੈਂਟ ਕਰਕੇ ਇਸ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਨੂੰ ਦੀਆਂ ਮੁਬਾਰਕਾਂ ਦੇ ਰਹੇ ਹਨ। ਉਥੇ ਹੀ ਹੇਜ਼ਲ ਨੇ ਵੀ ਯੁਵਰਾਜ ਦੇ ਨਾਲ ਆਪਣੀ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ।

inside image yuvraj singh Image Source : Instagram

ਸਾਲ 2016 ਵਿਚ ਯੁਵਰਾਜ ਅਤੇ ਹੇਜ਼ਲ ਨੇ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ‘ਚ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿਚ ਬਾਲੀਵੁੱਡ ਅਤੇ ਖੇਡ ਜਗਤ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ ਸਨ। ਅਨੁਸ਼ਕਾ ਅਤੇ ਵਿਰਾਟ ਦੀ ਜੋੜੀ ਵੀ ਇਸ ਵਿਆਹ ‘ਚ ਸ਼ਾਮਿਲ ਹੋਈ ਸੀ। ਯੁਵਰਾਜ ਸਿੰਘ ਅਤੇ ਹੇਜ਼ਲ ਨੇ ਇਸ ਤੋਂ ਬਾਅਦ ਗੋਆ ਜਾ ਕੇ ਡੈਸਟੀਨੇਸ਼ਨ ਵੈਡਿੰਗ ਵੀ ਕੀਤੀ ਸੀ। ਇਸੇ ਸਾਲ ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਹੇਜ਼ਲ ਨੇ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਹੈ, ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ‘Orion Keech Singh ‘ ਰੱਖਿਆ ਹੈ।

 

 

View this post on Instagram

 

A post shared by Yuvraj Singh (@yuvisofficial)

 

You may also like