ਹਸਪਤਾਲ ਪਹੁੰਚੀ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ, ਅਜਿਹੀ ਹਾਲਤ ਦੇਖ ਕੇ ਘਬਰਾਏ ਫੈਨਜ਼

written by Lajwinder kaur | September 02, 2022

Yuzvendra Chahal's actress wife Dhanashree Verma admitted at Hospital:  ਮਸ਼ਹੂਰ ਕੋਰੀਓਗ੍ਰਾਫਰ ਅਤੇ ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਪਰ ਕੁਝ ਸਮੇਂ ਪਹਿਲਾਂ ਧਨਸ਼੍ਰੀ ਵਰਮਾ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਜਿਸ ਤੋਂ ਬਾਅਦ ਪ੍ਰਸ਼ੰਸਕ ਧਨਸ਼੍ਰੀ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ ਹਨ। ਇਸ ਤਸਵੀਰ 'ਚ ਧਨਸ਼੍ਰੀ ਵਰਮਾ ਹਸਪਤਾਲ ਦੇ ਬਿਸਤਰੇ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ।

Dhanashree Verma at hopital image source Instagram

ਹੋਰ ਪੜ੍ਹੋ : ਨੀਲੀਆਂ ਚੱਪਲਾਂ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆਈ ਗਰਭਵਤੀ ਆਲੀਆ ਭੱਟ, ਰਣਬੀਰ ਚੰਗੇ ਪਤੀ ਦੀ ਤਰ੍ਹਾਂ ਪਤਨੀ ਦਾ ਖਿਆਲ ਰੱਖਦੇ ਆਏ ਨਜ਼ਰ!

Dhanashree Verma New Video image source Instagram

ਦੱਸ ਦਈਏ ਉਨ੍ਹਾਂ ਦੀ ਸਰਜਰੀ ਹੋਈ ਹੈ। ਹਸਪਤਾਲ 'ਚ ਆਪਣਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਨੇ ਖੁਦ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਧਨਸ਼੍ਰੀ ਵਰਮਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਿਹਤ ਬਾਰੇ ਦੱਸਿਆ ਹੈ।

Yuzvendra Chahal & Dhanashree Verma’s engagement ceremony Pics image source Instagram

ਧਨਸ਼੍ਰੀ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਧਨਸ਼੍ਰੀ ਵਰਮਾ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਤਸਵੀਰ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਡ੍ਰੀਪ ਵੀ ਲੱਗੀ ਹੋਈ ਹੈ। ਹਾਲਾਂਕਿ ਤਸਵੀਰ 'ਚ ਧਨਸ਼੍ਰੀ ਵਰਮਾ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆ ਰਹੀ ਹੈ। ਉਹ ਤਸਵੀਰ 'ਤੇ ਥਮਸ ਅੱਪ ਕਰ ਰਹੀ ਹੈ। ਧਨਸ਼੍ਰੀ ਵਰਮਾ ਦੀ ਇਸ ਤਸਵੀਰ 'ਤੇ ਉਨ੍ਹਾਂ ਦੇ ਪਤੀ ਯੁਜਵੇਂਦਰ ਚਾਹਲ ਨੇ ਵੀ ਕਮੈਂਟ ਕੀਤਾ ਹੈ। ਉਨ੍ਹਾਂ ਨੇ ਆਪਣੀ ਟਿੱਪਣੀ 'ਚ ਲਿਖਿਆ, 'ਜਲਦੀ ਠੀਕ ਹੋ ਜਾਓ।' ਪ੍ਰਸ਼ੰਸਕ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

 

 

View this post on Instagram

 

A post shared by Dhanashree Verma (@dhanashree9)

You may also like