ਡਾਂਸ ਤੋਂ ਬਾਅਦ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਦਿਖਾਇਆ ਗਾਇਕੀ ਦਾ ਹੁਨਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

Written by  Lajwinder kaur   |  March 24th 2021 04:26 PM  |  Updated: March 27th 2021 10:17 PM

ਡਾਂਸ ਤੋਂ ਬਾਅਦ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਦਿਖਾਇਆ ਗਾਇਕੀ ਦਾ ਹੁਨਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ (Dhanashree Verma) ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਏਨੀਂ ਦਿਨੀਂ ਯੁਜ਼ਵੇਂਦਰ ਚਾਹਲ ਜੋ ਕਿ  ਇੰਗਲੈਂਡ ਦੇ ਖਿਲਾਫ ਵਨਡੇਅ ਸੀਰੀਜ਼ ਖੇਡਣ  ਲਈ ਪੁਣੇ ਪਹੁੰਚੇ ਹੋਏ ਨੇ ਤੇ ਉਨ੍ਹਾਂ ਦੀ ਪਤਨੀ ਧਨਾਸ਼ਰੀ ਵਰਮਾ ਵੀ ਉਨ੍ਹਾਂ ਦੇ ਨਾਲ ਹੀ ਗਏ ਹੋਏ ਨੇ।

inside image of dhanshree verma image source- instagram

ਹੋਰ ਪੜ੍ਹੋ : ਗਾਇਕ ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Nakk Te Makhi’ , ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

inside video post of dhanshree verma image source- instagram

ਧਨਾਸ਼ਰੀ ਵਰਮਾ ਦਾ ਇੱਕ ਨਵਾਂ ਵੀਡੀਓ ਖੂਬ ਸੁਰਖੀਆਂ ਵਟੋਰ ਰਿਹਾ ਹੈ । ਇਸ ਵਾਰ ਉਹ ਡਾਂਸ ਨਹੀਂ ਸਗੋਂ ਸਿੰਗਿੰਗ ਕਰਕੇ ਚਰਚਾ 'ਚ ਬਣੀ ਹੋਈ ਹੈ। ਇਸ ਵੀਡੀਓ ‘ਚ ਉਹ ਹਿੰਦੀ ਗੀਤ ‘Meri Sanson Mein’ ਗਾ ਰਹੀ ਹੈ। ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੋ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

dhanshree verma image image source- instagram

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਜੱਸੀ ਗਿੱਲ ਦੇ ਗੀਤ ‘Oye Hoye Hoye’ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆਈ ਹੈ। ਇਸ ਤੋਂ ਇਲਾਵਾ ਧਨਾਸ਼ਰੀ ਵਰਮਾ ਆਪਣੀ ਡਾਂਸ ਵੀਡੀਓ ਆਪਣੇ ਯੂਟਿਊਬ ਚੈਨਲ ਉੱਤੇ ਪੋਸਟ ਕਰਦੀ ਰਹਿੰਦੀ ਹੈ। ਧਨਾਸ਼ਰੀ ਵਰਮਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

oye hoye hoye song image source- instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network