ਜ਼ਰੀਨ ਖ਼ਾਨ ਨੇ ਦੱਸਿਆ ਸਰਦੀ ਕਾਰਨ ਹੋ ਗਿਆ ਹੈ ਬੁਰਾ ਹਾਲ, ‘ਰਾਤੀਂ ਸੁੱਤਾ ਨੀ ਜਾਂਦਾ ਤੇ ਸਵੇਰੇ ਉੱਠਿਆ ਨਹੀਂ ਜਾਂਦਾ’

written by Shaminder | December 28, 2022 05:47pm

ਪੂਰੇ ਉੱਤਰ ਭਾਰਤ ‘ਚ ਸਰਦੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ।ਸਰਦੀ ਅਤੇ ਕੋਹਰੇ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ ।ਜਿਸ ਦਾ ਅਸਰ ਜਿੱਥੇ ਆਵਾਜਾਈ ‘ਤੇ ਪਿਆ ਹੈ, ਜਿਸ ਕਾਰਨ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ ।ਅਦਾਕਾਰਾ ਜ਼ਰੀਨ ਖ਼ਾਨ (Zareen Khan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Zareen khan,,,..

ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਤੋਂ ਬਾਅਦ 22 ਸਾਲਾਂ ਦੀ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ ਨੇ ਕੀਤੀ ਖੁਦਕੁਸ਼ੀ

ਜਿਸ ‘ਚ ਅਦਾਕਾਰਾ ਇੱਕ ਵਾਇਸ ਓਵਰ ‘ਤੇ ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਹ ਕਹਿੰਦੀ ਹੈ ਕਿ ‘ਸਵੇਰੇ ਪੰਜ ਵਜੇ ਉੱਠ ਕੇ ਜ਼ਰਾ ਕੁ ਅੱਖ ਲੱਗਦੀ ਹੈ ਤਾਂ ਫਿਰ ਨੀਂਦ ਕਿਤੇ ਅੱਠ ਵਜੇ ਜਾ ਕੇ ਖੁੱਲਦੀ ਹੈ । ਰਾਤ ਨੂੰ ਸੁੱਤਾ ਨੀਂ ਜਾਂਦਾ ਅਤੇ ਸਵੇਰੇ ਉੱਠਿਆ ਨਹੀਂ ਜਾਂਦਾ’।

Zareen khan ,,, image From jazzy b song

ਹੋਰ ਪੜ੍ਹੋ : 500 ਰੁਪਏ ਲੈ ਕੇ ਮੁੰਬਈ ਆਏ ਸਨ ਧੀਰੂ ਭਾਈ ਅੰਬਾਨੀ, ਜਾਣੋ ਕਿਸ ਤਰ੍ਹਾਂ ਬਣੇ ਅਰਬਪਤੀ

ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।ਜ਼ਰੀਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਪੰਜਾਬੀ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੀ ਹੈ ।

image From google

ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਡਾਕਾ’ ਅਤੇ ‘ਜੱਟ ਜੇਮਸ ਬੌਂਡ’ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਸਲਮਾਨ ਖ਼ਾਨ ਦੇ ਨਾਲ ਵੀ ਉਹ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੀ ਹੈ । ਹਾਲ ਹੀ ‘ਚ ਅਦਾਕਾਰਾ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆਈ ਸੀ ।

You may also like