ਜ਼ੀਨਤ ਅਮਾਨ ਦੇ ਨਾਲ ਹੋਇਆ ਸੀ ਮਜ਼ਹਰ ਖ਼ਾਨ ਦਾ ਵਿਆਹ, ਪਤੀ ‘ਤੇ ਲਗਾਏ ਸਨ ਕੁੱਟਮਾਰ ਦੇ ਇਲਜ਼ਾਮ

written by Shaminder | September 16, 2021

ਬਾਲੀਵੁੱਡ ਅਦਾਕਾਰ ਮਜ਼ਹਰ ਖ਼ਾਨ  (Mazhar Khan ) ਨੇ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਕਈ ਸੀਰੀਅਲਸ ‘ਚ ਵੀ ਉਨ੍ਹਾਂ ਨੇ ਕੰਮ ਕੀਤਾ । ਜਿਸ ‘ਚ ਸਭ ਤੋਂ ਮਸ਼ਹੂਰ ਸੀਰੀਅਲ ਸੀ ਬੁਨਿਆਦ । ਪਰ ਫ਼ਿਲਮਾਂ ਦੇ ਨਾਲੋਂ ਜ਼ਿਆਦਾ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹੇ ਸਨ । ਕਿਉਂਕਿ ਉਸ ਸਮੇਂ ਉਨ੍ਹਾਂ ਦਾ ਵਿਆਹ ਉਸ ਸਮੇਂ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ (Zeenat Aman)  ਦੇ ਨਾਲ ਹੋਇਆ ਸੀ ।

Zeenat -min Image From Instagram

ਹੋਰ ਪੜ੍ਹੋ : ਮਸ਼ਹੂਰ ਗੀਤਕਾਰ ਜਾਨੀ ਸੋਸ਼ਲ ਮੀਡੀਆ ਤੋਂ ਹੋਏ ਦੂਰ, ਪੋਸਟ ਪਾ ਕੇ ਕਿਹਾ ਸੋਸ਼ਲ ਮੀਡੀਆ ਨੂੰ ਅਲਵਿਦਾ

ਦੋਨਾਂ ਦੀ ਮੁਲਾਕਾਤ ‘ਸ਼ਾਨ’ ਫ਼ਿਲਮ ਦੇ ਸੈੱਟ ‘ਤੇ ਹੀ ਹੋਈ ਸੀ । ਜ਼ੀਨਤ ਅਮਾਨ ਉਸ ਸਮੇਂ ਦੀ ਪ੍ਰਸਿੱਧ ਅਦਾਕਾਰਾ ਸੀ । ਦੋਨਾਂ ‘ਚ ਪਿਆਰ ਹੋਇਆ ਅਤੇ ਇਹ ਪਿਆਰ ਪ੍ਰਵਾਨ ਚੜਨ ਲੱਗਿਆ ।

zeenat-aman

ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ, ਪਰ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਅਤੇ ਬਾਅਦ ਦੀ ਜ਼ਿੰਦਗੀ ‘ਚ ਏਨਾਂ ਫਰਕ ਹੋਵੇਗਾ ਇਸ ਬਾਰੇ ਜ਼ੀਨਤ ਨੇ ਕਦੇ ਨਹੀਂ ਸੀ ਸੋਚਿਆ । ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਠੀਕ ਬੀਤਿਆ, ਪਰ ਕੁਝ ਸਮੇਂ ਬਾਅਦ ਹੀ ਜ਼ੀਨਤ ਇਸ ਵਿਆਹ ਤੋਂ ਪ੍ਰੇਸ਼ਾਨ ਰਹਿਣ ਲੱਗ ਪਈ । ਕਿਉਂਕਿ ਮਜ਼ਹਰ ਜ਼ੀਨਤ ਦੇ ਨਾਲ ਕੁੱਟਮਾਰ ਵੀ ਕਰਨ ਲੱਗ ਪਏ ਸਨ ।ਜ਼ੀਨਤ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਸੀ, ਪਰ ਤਲਾਕ ਤੋਂ ਪਹਿਲਾਂ ਹੀ ਮਜ਼ਹਰ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ।ਕਿਉਂਕਿ ਉਸ ਦੀ ਕਿਡਨੀ ਖਰਾਬ ਸੀ, ਜਿਸ ਕਾਰਨ ਤਲਾਕ ਤੋਂ ਪਹਿਲਾਂ ਹੀ ਉਸ ਦੀ ਮੌਤ 16 ਸਤੰਬਰ 1998 ਨੂੰ ਹੋ ਗਈ ਸੀ ।

0 Comments
0

You may also like