ਮਸ਼ਹੂਰ ਗੀਤਕਾਰ ਜਾਨੀ ਸੋਸ਼ਲ ਮੀਡੀਆ ਤੋਂ ਹੋਏ ਦੂਰ, ਪੋਸਟ ਪਾ ਕੇ ਕਿਹਾ ਸੋਸ਼ਲ ਮੀਡੀਆ ਨੂੰ ਅਲਵਿਦਾ

written by Rupinder Kaler | September 16, 2021

ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਜੇ ਕੋਈ ਸੋਸ਼ਲ ਮੀਡੀਆ (Social Media) ਤੋਂ ਦੂਰ ਹੋ ਜਾਵੇ ਤਾਂ ਇਹ ਹੈਰਾਨ ਕਰਨ ਵਾਲੀ ਗੱਲ ਹੁੰਦੀ ਹੈ । ਪਰ ਜੇਕਰ ਕੋਈ ਕਲਾਕਾਰ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦੇਵੇ ਤਾਂ ਇਹ ਹੋਰ ਹੈਰਾਨ ਕਰਨ ਵਾਲੀ ਗੱਲ ਹੁੰਦੀ ਹੈ । ਹਾਲ ਹੀ ਵਿੱਚ ਉੱਘੇ ਕਲਾਕਾਰ ਅਤੇ ਗੀਤਕਾਰ ਜਾਨੀ (Jaani) ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ਛੱਡਣ ਦਾ ਐਲਾਨ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ਭਾਈ ਗੁਰਦੇਵ ਸਿੰਘ ਦੀ ਆਵਾਜ਼ ‘ਚ ਸ਼ਬਦ

singer afsana khan and jaani Pic Courtesy: Instagram

ਉਹਨਾਂ (Jaani) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਸੋਸ਼ਲ ਮੀਡੀਆ (Social Media) ਤੋਂ ਬ੍ਰੇਕ ਲੈਂਦੇ ਹੋਏ. ਤੁਹਾਡੇ ਦੁਆਰਾ ਦਿੱਤੇ ਸਾਰੇ ਪਿਆਰ ਲਈ ਤੁਹਾਡਾ ਬਹੁਤ ਧੰਨਵਾਦ, ਹਮੇਸ਼ਾਂ ਧੰਨਵਾਦੀ ਰਹਾਂਗਾ … ਕਿਸਮਤ 2 (Qismat 2 )  ਦੇਖਣਾ ਨਾ ਭੁੱਲਣਾ ਕਿਉਂਕਿ ਤੁਸੀਂ ਇਤਿਹਾਸ ਦੇ ਗਵਾਹ ਹੋਵੋਗੇ, ਜਾਨੀ’ । ਜਾਨੀ (Jaani) ਦੇ ਇਸ ਫੈਸਲੇ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹਨ, ਕਿਉਂਕਿ ਕਿਸੇ ਕਲਾਕਾਰ ਲਈ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੁੰਦਾ ਹੈ । ਜਿਸ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੇ ਤੌਰ ਤੇ ਜੁੜਿਆ ਰਹਿੰਦਾ ਹੈ ।

Pic Courtesy: Instagram

 

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਈ ਕਲਾਕਾਰ ਸੋਸ਼ਲ ਮੀਡੀਆ ਤੋਂ ਇਸ ਲਈ ਦੂਰ ਹੁੰਦੇ ਹਨ ਜਾਂ ਤਾਂ ਉਹ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੁੰਦੇ ਹਨ ਜਾਂ ਫਿਰ ਉਹਨਾਂ ਦਾ ਕਿਸੇ ਪ੍ਰੋਜੈਕਟ ਲਈ ਇਸ ਤਰ੍ਹਾਂ ਦਾ ਸਟੰਟ ਅਪਣਾਉਂਦੇ ਹਨ । ਇਸ ਤੋਂ ਪਹਿਲਾਂ ਵੀ ਕਈ ਕਲਾਕਾਰ ਸੋਸ਼ਲ ਮੀਡੀਆ ਤੋਂ ਦੂਰ ਹੋ ਚੁੱਕੇ ਹਨ । ਇਸ ਤੋਂ ਪਹਿਲਾਂ ਆਮਿਰ ਖ਼ਾਨ ਨੇ ਵੀ ਸੋਸ਼ਲ ਮੀਡੀਆ ਨੂੰ ਬਾਏ ਬਾਏ ਕਿਹਾ ਸੀ ।

 

You may also like