ਮੁਝੇ ਤੇਰੀ ਵਫਾ ਦਾ ਸਹਾਰਾ ਮਿਲ ਜਾਏ ਤੋ ਜ਼ਿੰਦਗੀ ਮਿਲ ਜਾਏਗੀ- ਨੇਹਾ-ਟੋਨੀ ਕੱਕੜ

Written by  Shaminder   |  October 23rd 2018 05:15 AM  |  Updated: October 23rd 2018 05:15 AM

ਮੁਝੇ ਤੇਰੀ ਵਫਾ ਦਾ ਸਹਾਰਾ ਮਿਲ ਜਾਏ ਤੋ ਜ਼ਿੰਦਗੀ ਮਿਲ ਜਾਏਗੀ- ਨੇਹਾ-ਟੋਨੀ ਕੱਕੜ

ਜੱਸੀ ਗਿੱਲ ਨਾਲ ਡਿਊਟ ਗੀਤ 'ਨਿਕਲੇ ਕਰੰਟ' ਗਾਉਣ ਤੋਂ ਬਾਅਦ ਨੇਹਾ ਕੱਕੜ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਈ ਹੈ ਇੱਕ ਹੋਰ ਡਿਊਟ ਗੀਤ ਲੈ ਕੇ । ਇਹ ਡਿਊਟ ਗੀਤ ਕਿਸੇ ਹੋਰ ਨਾਲ ਨਹੀਂ ਬਲਕਿ ਉਨ੍ਹਾਂ ਨੇ ਇਹ ਗੀਤ ਆਪਣੇ ਭਰਾ ਟੋਨੀ ਕੱਕੜ ਨਾਲ ਗਾਇਆ ਹੈ । ਇਹ ਇੱਕ ਰੋਮਾਂਟਿਕ ਹਿੰਦੀ ਗੀਤ ਹੈ । ਇਸ ਗੀਤ 'ਚ ਟੋਨੀ ਕੱਕੜ ਅਤੇ ਨੇਹਾ ਕੱਕੜ ਨੇ ਆਪਣੇ ਦੋਸਤ ਨੂੰ ਸੰਬੋਧਨ ਕਰਦੇ ਹੋਏ ਗੀਤ 'ਚ ਗਾਇਆ ਹੈ ਕਿ ਜੇ ਉਸ ਨੂੰ ਉਸ ਦੇ ਦੋਸਤ ਦੀ ਵਫਾ ਦਾ ਸਹਾਰਾ ਮਿਲ ਜਾਏ ਤਾਂ ਉਸ ਨੂੰ ਜ਼ਿੰਦਗੀ ਮਿਲ ਜਾਵੇ ।

ਹੋਰ ਵੇਖੋ : ਨੇਹਾ ਕੱਕੜ ਕਰ ਰਹੀ ਡਾਂਸ ਦੇ ਸਟੈੱਪ , ਵੀਡਿਓ ਕੀਤਾ ਸਾਂਝਾ

ਇਸ ਗੀਤ ਨੂੰ ਮਿਊਜ਼ਿਕ ਟੋਨੀ ਕੱਕੜ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਵੀ ਖੁਦ ਟੋਨੀ ਕੱਕੜ ਨੇ ਹੀ ਲਿਖੇ ਹਨ । ਇਸ ਤੋਂ ਪਹਿਲਾਂ ਨੇਹਾ ਕੱਕੜ ਨੇ ਜੱਸੀ ਗਿੱਲ ਨਾਲ ਨਿਕਲੇ ਕਰੰਟ ਗੀਤ ਗਾਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਅਤੇ ਗਾਇਕ ਟੋਨੀ ਕੱਕੜ ਨੇ ਵੀ ਇੱਕ ਹਿੱਟ ਗੀਤ ਦਿੱਤਾ ਸੀ 'ਲੁਡੋ' ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਟੋਨੀ ਕੱਕੜ ਨੇ ਇਸ ਤੋਂ ਇਲਾਵਾ ਵੀ ਕਈ ਹਿੱਟ ਗੀਤ ਗਾਏ ਹਨ ਜਿਨ੍ਹਾਂ 'ਚ 'ਵਾਅਦਾ', 'ਏਕ ਚਾਂਦ' , 'ਕੈਮਰੇ ਵਾਲਿਆ', 'ਆ ਜਾ ਮੇਰੀ ਬਾਈਕ ਪੇ' ਸਣੇ ਉਨ੍ਹਾਂ ਨੇ ਕਈ ਗੀਤ ਗਾਏ ਹਨ ।

ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵਧੀਆ ਰਿਸਪਾਂਸ ਦਿੱਤਾ ਗਿਆ ਅਤੇ ਹੁਣ ਉਹ ਆਪਣੀ ਭੈਣ ਨਾਲ ਡਿਊਟ ਗੀਤ ਲੈ ਕੇ ਹਾਜ਼ਰ ਹੋਏ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਦੋਨਾਂ ਦੇ ਇਸ ਗੀਤ ਨੂੰ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਦਾ ਭਰਵਾਂ ਪਿਆਰ ਮਿਲੇਗਾ । ਹੁਣ ਵੇਖਣਾ ਇਹ ਹੈ ਕਿ ਇਹ ਗੀਤ ਲੋਕਾਂ ਦੇ ਦਿਲਾਂ ਨੂੰ ਕਿੰਨਾ ਕੁ ਭਾਉਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network