ਗਾਇਕ ਜ਼ੋਰਾ ਰੰਧਾਵਾ ਨੇ ਵਿੱਕੀ ਕੌਸ਼ਲ ਦੀ ‘22 ਦਾ’ ਗੀਤ ਉੱਤੇ ਬਣਾਈ ਵੀਡੀਓ ਨੂੰ ਪੋਸਟ ਕਰਦੇ ਹੋਏ ਦਿੱਤੀ ਵਿਆਹ ਦੀ ਵਧਾਈ

written by Lajwinder kaur | December 09, 2021

ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਵਿੱਕੀ ਕੌਸ਼ਲ (Vicky Kaushal)  ਅਤੇ ਕੈਟਰੀਨਾ ਕੈਫ  (Katrina Kaif) ਦੇ ਵਿਆਹ  (Wedding) ਦੀਆਂ ਖ਼ਬਰਾਂ ਏਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈਆਂ ਨੇ। ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਦੋਵਾਂ ਦੇ ਵਿਆਹ ਦੇ ਸਮਾਗਮ ਵੀ ਚੱਲ ਰਹੇ ਹਨ । ਦੋਵਾਂ ਦੇ ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।ਪਰ ਦੋਵਾਂ ਦੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੈ । ਅਜਿਹੇ ਚ ਸੋਸ਼ਲ਼ ਮੀਡੀਆ ਉੱਤੇ ਵਿੱਕੀ ਅਤੇ ਕੈਟਰੀਨਾ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ।

Vicky Kaushal and Katrina kaif  image source instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਹਰਸ਼ਦੀਪ ਕੌਰ ਦੀ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

ਜਿਵੇਂ ਕਿ ਸਭ ਜਾਣਦੇ ਹੀ ਨੇ ਵਿੱਕੀ ਕੌਸ਼ਲ ਨੂੰ ਪੰਜਾਬੀ ਮਿਊਜ਼ਿਕ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਮਜ਼ੇਦਾਰ ਵੀਡੀਓਜ਼ ਬਣਾ ਕੇ ਪੋਸਟ ਕਰਦੇ ਰਹਿੰਦੇ ਹਨ, ਇਸ ਤੋਂ ਇਲਾਵਾ ਵਿੱਕੀ ਦੀ ਕਾਰ ਚ ਵੀ ਜ਼ਿਆਦਾ ਪੰਜਾਬੀ ਗੀਤ ਹੀ ਵੱਜਦੇ ਨੇ। ਅਜਿਹਾ ਹੀ ਇੱਕ ਪੁਰਾਣਾ ਵੀਡੀਓ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਪੋਸਟ ਕੀਤਾ ਹੈ।

ਹੋਰ ਪੜ੍ਹੋ : Teeja Punjab: ਨਵਾਂ ਗੀਤ ‘Naina Da Joda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖਣ ਨੂੰ ਮਿਲ ਰਹੀ ਹੈ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

Happy Birthday Zora Randhawa! Know Some Lesser Known Facts About Him

ਗਾਇਕ ਜ਼ੋਰਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਬਸ ਆ ਗਿਆ ਟਾਈਮ ਭਾਜੀ ਤੁਹਾਡਾ ….ਬਹੁਤ ਬਹੁਤ ਮੁਬਾਰਕਾਂ@vickykaushal09 ਭਾਜੀ #vickatwedding #vickatkishaadi’। ਵੀਡੀਓ ਚ ਤੁਸੀਂ ਦੇਖ ਸਕਦੇ ਹੋ ਵਿੱਕੀ ਕੌਸ਼ਲ ਪੰਜਾਬੀ ਗੀਤ 22 ਦਾ ਪੂਰਾ ਲੁਤਫ ਲੈ ਰਹੇ ਨੇ। ਉਹ ਇਸ ਗੀਤ ਦੇ ਬੋਲਾਂ ਉੱਤੇ ਲਿਪਸਿੰਗ ਕਰਦੇ ਹੋਏ ਐਕਸ਼ਨ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਜ਼ੋਰਾ ਰੰਧਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਹ ਇੰਚ, ਵੂਫ਼ਰ, ਵੰਡਰਲੈਂਡ, ਪਟਾਕੇ, ਬਾਈ ਦਾ, ਠੋਕੋ ਤਾਲੀ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ROBBERY ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

 

View this post on Instagram

 

A post shared by zora randhawa (@zorarandhawaofficial)

You may also like