ਰਣਜੀਤ ਬਾਵਾ ਆਪਣੀ ਐਲਬਮ ਦੇ ਪਹਿਲੇ ਗੀਤ ‘ਇਕ ਤਾਰੇ ਵਾਲਾ’ ਨੂੰ ਰਿਲੀਜ਼ ਕਰਨ ਲਈ ਤਿਆਰ

Written by  Gourav Kochhar   |  March 05th 2018 07:20 AM  |  Updated: March 05th 2018 07:20 AM

ਰਣਜੀਤ ਬਾਵਾ ਆਪਣੀ ਐਲਬਮ ਦੇ ਪਹਿਲੇ ਗੀਤ ‘ਇਕ ਤਾਰੇ ਵਾਲਾ’ ਨੂੰ ਰਿਲੀਜ਼ ਕਰਨ ਲਈ ਤਿਆਰ

ਦਿਲਜੀਤ ਦੁਸਾਂਝ ਦੀ ਕੌਨ.ਫੀ.ਡੈਨ.ਸ਼ਿਯਲ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਵਧੇਰੇ ਗਾਇਕ ਤੁਰੰਤ ਸਫ਼ਲਤਾ ਪਾਉਣ ਲਈ ਫੁੱਲ ਮਿਊਜ਼ਿਕ ਐਲਬਮ ਦੇ ਫਾਰਮੂਲੇ ਅਪਨਾਉਣ ਦੀ ਕੋਸ਼ਿਸ਼ ਕਰਨ ਲਈ ਤਿਆਰ ਹਨ | ਜਿਥੇ ਕਈ ਗਾਇਕ ਜਿਵੇਂ ਗੁਰਿ ਤੇ ਸਤਿੰਦਰ ਸਰਤਾਜ ਪਹਿਲਾਂ ਹੀ ਆਪਣੇ ਆਉਣ ਵਾਲੇ ਐਲਬਮ ਦੀ ਘੋਸ਼ਣਾ ਕਰ ਚੁਕੇ ਹਨ, ਇਸ ਸੂਚੀ ਵਿਚ ਇਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ | ਤੇ ਉਹ ਨਾਮ ਹੈ ਰਣਜੀਤ ਬਾਵਾ ਦਾ |

ਇਹ ਮਿੱਟੀ ਦਾ ਬਾਵਾ ਇੱਕ ਸੁਰੀਲੀ ਅਵਾਜ਼ ਦਾ ਮਾਲਕ ਹੈ. ਉਨ੍ਹਾਂ ਦਾ ਪਿਛਲਾ ਗੀਤ, ਦਿਲਜਾਨੀਆ, ਇੱਕ ਰੋਮਾਂਟਿਕ ਗਾਣਾ ਸੀ ਤੇ ਉਨ੍ਹਾਂ ਦੇ ਫੈਨਸ ਨੂੰ ਬਹੁਤ ਪਸੰਦ ਆਇਆ ਸੀ | ਹੁਣ, ਰਣਜੀਤ ਬਾਵਾ ਆਪਣੀ ਐਲਬਮ ਦੇ ਰੀਲਿਜ਼ ਲਈ ਤਿਆਰ ਹਨ ਅਤੇ ਹਾਲ ਹੀ ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਐਲਬਮ ਪੋਸਟਰ ਸਾਂਝਾ ਕੀਤਾ:

ਉਨ੍ਹਾਂ ਦੀ ਐਲਬਮ ਦਾ ਸਿਰਲੇਖ ਹੈ ਇਕ ਤਾਰੇ ਵਾਲਾ ਅਤੇ ਇਸਦਾ ਪਹਿਲਾ ਗਾਣਾ 14 ਮਾਰਚ ਨੂੰ ਰਿਲੀਜ਼ ਹੋਵੇਗਾ |

ਦਿਲਚਸਪ ਗੱਲ ਇਹ ਹੈ ਕਿ 14 ਮਾਰਚ ਨੂੰ ਰਣਜੀਤ ਬਾਵਾ ਦਾ ਜਨਮਦਿਨ ਵੀ ਹੈ | ਗਾਇਕ ਦੇ ਪੋਸਟ ਦੇ ਅਨੁਸਾਰ, ਇਹ ਐਲਬਮ ਪੰਜਾਬ, ਪੰਜਾਬੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਸਮਰਪਿਤ ਹੈ |

ਪਹਿਲੇ ਗਾਣੇ ਦੇ ਬੋਲ ਚਰਣ ਲਿਖਾਰੀ ਦੁਆਰਾ ਲਿਖੇ ਗਏ ਹਨ ਅਤੇ ਇਹ ਗੀਤ ਮਿਲਿੰਦ ਗਾਬਾ ਨੇ ਰਚਿਆ ਹੈ | ਇਕ ਤਾਰੇ ਵਾਲਾ ਦੀ ਵੀਡੀਓ ਦਾ ਸੰਚਾਲਨ ਪਰਮ ਸ਼ਿਵ ਦੁਵਾਰਾ ਕੀਤਾ ਗਿਆ ਹੈ ਤੇ ਐਲਬਮ ਨੂੰ ਟੀ-ਸੀਰੀਜ਼ ਸੰਗੀਤ ਬੈਨਰ ਦੇ ਅਧੀਨ ਪੇਸ਼ ਕੀਤੀ ਜਾਏਗਾ |

ਰਣਜੀਤ ਬਾਵਾ Ranjit Bawa ਨੇ ਆਪਣੀ ਰਿਕਾਰਡ ਤੋੜਵੇਂ ਗੀਤ, ਜੱਟ ਦੀ ਅਕਾਲ ਨਾਲ ਪ੍ਰਸਿੱਧੀ ਹਾਸਲ ਕੀਤੀ | ਨਾਲ ਹੀ ਰਣਜੀਤ ਬਾਵਾ ਨੇ ਆਪਣੀ ਪਹਿਲੀ ਐਲਬਮ 'ਮਿੱਟੀ ਦਾ ਬਾਵਾ' ਤੋਂ ਕਈ ਅਵਾਰਡ ਲਈ ਆਪਣਾ ਨਾਂ ਦਰਜ ਕਰਾਇਆ | ਰਣਜੀਤ ਬਾਵਾ ਨੇ "ਸਰਵਨ" ਨਾਲ ਸਿਲਵਰ ਸਕ੍ਰੀਨ 'ਤੇ ਸ਼ੁਰੂਆਤ ਕੀਤੀ | ਛੇਤੀ ਹੀ ਉਹ ਮੈਂਡੀ ਤੱਖਰ ਦੇ ਨਾਲ ਖਿੱਦੋ ਖੂੰਡੀ ਵਿਚ ਨਜ਼ਰ ਆਉਣਗੇ | ਖਿੱਦੋ ਖੂੰਡੀ 20 ਅਪ੍ਰੈਲ 2018 ਨੂੰ ਰਿਲੀਜ਼ ਹੋਵੇਗੀ |

ਹੁਣ ਇਹ ਦੇਖਣਾ ਬਾਕੀ ਹੈ ਕਿ 'ਇਕ ਤਾਰੇ ਵਾਲਾ' ਰਿਕਾਰਡ ਬਣਾ ਪਾਵੇਗਾ ਅਤੇ ਉਹੀ ਉਤਸ਼ਾਹ ਪ੍ਰਾਪਤ ਕਰ ਪਾਵੇਗਾ ਜੋ ਉਨ੍ਹਾਂ ਦੀ ਪਹਿਲੀ ਐਲਬਮਾਂ ਨੂੰ ਮਿਲਿਆ ਸੀ | ਹਾਲਾਂਕਿ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਰਣਜੀਤ ਬਾਵਾ ਨਿਸ਼ਚਤ ਤੌਰ ਤੇ ਆਪਣੀ ਸੁਰੀਲੀ ਆਵਾਜ਼ ਅਤੇ ਪੰਜਾਬ ਤੇ ਪੰਜਾਬੀਆਂ ਲਈ ਉਨ੍ਹਾਂ ਦੇ ਪਿਆਰ ਨਾਲ ਬਹੁਤ ਸਾਰੇ ਦਿਲ ਜ਼ਰੂਰ ਜਿੱਤ ਲਵੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network