ਫ਼ਿਲਮ 'ਜ਼ਖਮੀ' ਦਾ ਗੀਤ '100 ਸਾਲ' ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਹੋਇਆ ਰਿਲੀਜ਼

written by Shaminder | January 25, 2020

ਫ਼ਿਲਮ 'ਜ਼ਖਮੀ' ਦਾ ਗੀਤ '100 ਸਾਲ' ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਦੇਵ ਖਰੌੜ ਅਤੇ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੀ ਅਦਾਕਾਰਾ 'ਤੇ ਫ਼ਿਲਮਾਇਆ ਗਿਆ ਹੈ ।ਗੀਤ ਦੇ ਬੋਲ ਪਰਗਟ ਕੋਟਗੁਰੂ ਨੇ ਲਿਖੇ ਹਨ। ਜਦੋਂਕਿ ਇਸ ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਜੱਗੀ ਸਿੰਘ ਨੇ ।ਗਾਣੇ 'ਚ ਪਤੀ ਪਤਨੀ ਦੀ ਨੋਕ ਝੋਕ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਹ ਫ਼ਿਲਮ 7 ਫਰਵਰੀ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਹੈ । ਹੋਰ ਵੇਖੋ:ਦੇਵ ਖਰੌੜ ਦੀ ਫ਼ਿਲਮ ‘ਜ਼ਖਮੀ’ ਦੀ ਪਹਿਲੀ ਝਲਕ ‘ਚ ਨਜ਼ਰ ਆਈ ਜ਼ਖਮੀ ਬੱਚੀ ਜ਼ਖਮੀ’ ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇੰਦਰਪਾਲ ਦੀ ਹੀ ਕਹਾਣੀ ਤੇ ਸਕਰੀਨਪਲੇਅ ਹੈ।ਫ਼ਿਲਮ 'ਚ ਦੇਵ ਖਰੌੜ ਤੋਂ ਇਲਾਵਾ ਆਂਚਲ ਸਿੰਘ, ਲੱਖਾ ਲਹਿਰੀ, ਬੇਬੀ ਤੇਜੁ ਪੋਪਲੀ, ਸੰਜੂ ਸੋਲੰਕੀ ਅਤੇ ਗੁਰਿੰਦਰ ਡਿੰਪੀ ਵਰਗੇ ਚਿਹਰੇ ਨਜ਼ਰ ਆਉਣਗੇ। 7 ਫਰਵਰੀ 2020 ਨੂੰ ਇਹ ਫ਼ਿਲਮ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਹੈ।

0 Comments
0

You may also like