ਪੰਜਾਬੀਆਂ ਦੀ ਆਣ, ਬਾਣ ਤੇ ਸ਼ਾਨ ਦੀ ਪ੍ਰਤੱਖ ਉਦਾਹਰਣ ਪੇਸ਼ ਕਰਦਾ ਇਹ ਸਰਦਾਰ, ਉਮਰ ਦੀ ਇਸ ਦਹਿਲੀਜ਼ ‘ਚ ਮਾਰ ਰਹੇ ਨੇ ਮਾਡਲਿੰਗ ਦੀ ਦੁਨੀਆਂ ‘ਚ ਮੱਲਾਂ

written by Lajwinder kaur | March 18, 2020

ਅੱਜ ਦਾ ਨੌਜਵਾਨ ਜਿੱਥੇ ਆਪਣੀ ਜਵਾਨੀ ਨੂੰ ਨਸ਼ਿਆਂ ‘ਚ ਰੋਲ ਰਹੇ ਨੇ। ਉੱਥੇ ਹੀ ਕੁਝ ਅਜਿਹੇ ਪੰਜਾਬੀ ਨੇ ਜੋ ਆਪਣੀ ਨਿਰਾਸ਼ ਤੋਂ ਹਾਰ ਨਹੀਂ ਮੰਨੀ ਤੇ ਜ਼ਿੰਦਗੀ ਨੂੰ ਜ਼ਿੰਦਾ-ਦਿਲੀ ਨਾਲ ਜਿਉਂਣ ਦਾ ਸੁਨੇਹਾ ਦੇ ਰਹੇ ਨੇ । ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਡਲਿੰਗ ਦੀ ਦੁਨੀਆਂ ‘ਚ ਆਪਣਾ ਨਾਂਮ ਚਮਕਾ ਰਹੇ ਜਗਜੀਤ ਸਿੰਘ ਸੱਭਰਵਾਲ ਦੀ । ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ, ਕੁਝ ਹੀ ਘੰਟਿਆਂ ‘ਚ ਆਏ ਲੱਖਾਂ ਹੀ ਲਾਈਕਸ

ਜੀ ਹਾਂ ਦਿੱਲੀ ਦੇ ਰਹਿਣ ਵਾਲੇ ਜਗਜੀਤ ਸੱਭਰਵਾਲ ਜਿਨ੍ਹਾਂ ਦਾ ਜਨਮ 15 ਅਗਸਤ 1972 ‘ਚ ਹੋਇਆ ਸੀ । ਉਨ੍ਹਾਂ ਨੂੰ ਕਾਲਜ ਸਮੇਂ ਤੋਂ ਹੀ ਮਾਡਲਿੰਗ ਤੇ ਫਿੱਟਨੈੱਸ ਦਾ ਸ਼ੌਕ ਸੀ । ਉਨ੍ਹਾਂ ਨੇ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ ਤੇ ਇਸ ਖੇਤਰ ਵਿੱਚ ਹੀ ਕਈ ਸਾਲ ਤੱਕ ਕੰਮ ਕੀਤਾ । ਨੌਕਰੀ ਤੋਂ ਬਾਅਦ ਜਗਜੀਤ ਸੱਭਰਵਾਲ ਨੇ ਆਪਣਾ ਬਿਜ਼ਨੈੱਸ ਸ਼ੁਰੂ ਕੀਤਾ, ਪਰ ਬਿਜ਼ਨੈੱਸ ਦੇ ਜ਼ਿਆਦਾ ਸਫਲਤਾ ਨਹੀਂ ਮਿਲੀ ।

ਫਿਰ ਉਨ੍ਹਾਂ ਨੇ ਫਿਟਨੈੱਸ ਤੇ ਮਾਡਲਿੰਗ ਦੀ ਦੁਨੀਆ ‘ਚ ਕਰੀਅਰ ਬਨਾਉਣ ਦੀ ਸੋਚੀ, ਪਰ ਉਮਰ ਦੇ ਇਸ ਪੜਾਅ ‘ਚ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ । ਪਰ ਉਨ੍ਹਾਂ ਨੇ ਆਪਣਾ ਦਿਲ  ਨਹੀਂ ਛੱਡਿਆ ਤੇ ਮਿਹਨਤ ਕਰਦੇ ਰਹੇ ਤੇ ਅੱਜ ਉਨ੍ਹਾਂ ਦਾ ਗਲੈਮਰਸ ਦੀ ਦੁਨੀਆ ਚ ਚੰਗਾ ਨਾਂਅ ਹੈ । ਗਲੈਮਰ ਦੀ ਦੁਨੀਆ ‘ਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਰਦਾਰੀ ਨਹੀਂ ਛੱਡੀ ।  ਪੱਗ ਤੇ ਵ੍ਹਾਈਟ ਦਾੜ੍ਹੀ ਦੇ ਨਾਲ ਉਨ੍ਹਾਂ ਨੇ ਅਦਾਕਾਰੀ ਤੇ ਮਾਡਲਿੰਗ ਦੀ ਦੁਨੀਆ ‘ਚ ਚੰਗਾ ‘ਵੱਖਰਾ ਸਰਦਾਰ’ ਵਜੋਂ ਨਾਂ ਬਣਾ ਲਿਆ ਹੈ ।

48 ਸਾਲ ਜਗਜੀਤ ਕਈ ਨਾਮੀ ਬਰੈਂਡਸ ਦੇ ਲਈ ਮਾਡਲਿੰਗ ਕਰ ਚੁੱਕੇ ਨੇ ਤੇ ਸ਼ੌਰਟ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਜਗਜੀਤ ਸਿੰਘ ਸੱਭਰਵਾਲ ਦਾ ਇਹ ਜਜ਼ਬਾ ਨੌਜਵਾਨਾਂ ਨੂੰ ਜ਼ਿੰਦਗੀ ‘ਚ ਅੱਗੇ ਵਧਣ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਰਹੇ ਨੇ ।

You may also like