ਰਣਵੀਰ ਸਿੰਘ ਖਿਲਾਫ ਕੇਸ ਹੋਇਆ ਦਰਜ, ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਦੋਸ਼

written by Lajwinder kaur | July 25, 2022

Case Filed Against Ranveer Singh For Nude Photoshoot: ਬਾਲੀਵੁੱਡ ਐਕਟਰ ਰਣਵੀਰ ਸਿੰਘ ਜੋ ਕਿ ਆਪਣੀ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀਆਂ ਹਨ। ਹਾਲ ਹੀ ‘ਚ ਰਣਵੀਰ ਸਿੰਘ ਆਪਣੀ ਨਿਊਡ ਫੋਟੋਸ਼ੂਟ ਨੂੰ ਲੈ ਕੇ ਚਰਚਾ ‘ਚ ਆ ਗਏ ਸਨ। ਉਨ੍ਹਾਂ ਦੀ ਤਸਵੀਰਾਂ ਨੇ ਹੁਣ ਨਵਾਂ ਹੰਗਾਮਾ ਖੜ੍ਹਾ ਹੋ ਗਿਆ ਹੈ। ਖਬਰਾਂ ਹਨ ਕਿ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹੋਰ ਪੜ੍ਹੋ : Alia Bhatt Baby Bump: ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੇਬੀ ਬੰਪ ਨੂੰ ਛੁਪਾ ਨਹੀਂ ਸਕੀ ਆਲੀਆ ਭੱਟ, ਢਿੱਲੇ ਕੱਪੜਿਆਂ 'ਚ ਵੀ ਕੈਦ ਹੋਇਆ ਬੇਬੀ ਬੰਪ

ranveer singh without cloth

ਇਹ ਸ਼ਿਕਾਇਤ ਮੁੰਬਈ ਪੁਲਿਸ ਨੂੰ ਕੀਤੀ ਗਈ ਹੈ। ਰਣਵੀਰ ਸਿੰਘ 'ਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਰਣਵੀਰ ਸਿੰਘ ਨੇ ਪੇਪਰ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਸ ਦੇ ਇਸ ਫੋਟੋਸ਼ੂਟ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਸੀ। ਕੁਝ ਲੋਕਾਂ ਨੇ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ਦਾ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਇੰਡਸਟਰੀ ਦੇ ਕਈ ਲੋਕ ਵੀ ਸਮਰਥਨ 'ਚ ਹਨ। ਇਸ ਦੇ ਨਾਲ ਹੀ ਰਣਵੀਰ ਦਾ ਕਹਿਣਾ ਹੈ ਕਿ ਉਹ 1000 ਲੋਕਾਂ ਦੇ ਸਾਹਮਣੇ ਵੀ ਕੱਪੜੇ ਉਤਾਰ ਸਕਦਾ ਹੈ।

ranveer singh image

ਰਣਵੀਰ ਸਿੰਘ ਦੀਆਂ ਲੇਟੈਸਟ ਫੋਟੋਆਂ 'ਤੇ ਖਬਰਾਂ ਆਈਆਂ, ਮੀਮਜ਼ ਬਣਾਏ ਗਏ ਅਤੇ ਕਾਫੀ ਵਾਇਰਲ ਵੀ ਹੋਏ। ਰਿਪੋਰਟ ਦੇ ਅਨੁਸਾਰ, ਰਣਵੀਰ ਸਿੰਘ 'ਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ ਅਤੇ ਮੁੰਬਈ ਪੁਲਿਸ ਨੂੰ ਉਸ ਦੇ ਖਿਲਾਫ ਸ਼ਿਕਾਇਤ ਮਿਲੀ ਹੈ। ਇਸ ਤੋਂ ਪਹਿਲਾਂ ਮਿਲਿੰਦ ਸੋਮਨ ਵੀ ਬੀਚ 'ਤੇ ਨੰਗੇ ਹੋ ਕੇ ਦੌੜਨ ਤੋਂ ਬਾਅਦ ਮੁਸੀਬਤ 'ਚ ਫਸ ਚੁੱਕੇ ਹਨ। ਉਸ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

Ranveer Singh gave up this Indian dessert to get 'ab-tastic' result

ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਹਾਲ ਹੀ ਵਿੱਚ ਰਣਵੀਰ ਦੇ ਹੱਕ ਵਿੱਚ ਬੋਲ ਚੁੱਕੀ ਹੈ। ਡਾਰਲਿੰਗਸ ਦੇ ਟ੍ਰੇਲਰ ਲਾਂਚ ਈਵੈਂਟ 'ਚ ਰਣਵੀਰ ਦੀ ਟ੍ਰੋਲਿੰਗ 'ਤੇ ਉਸ ਨੇ ਕਿਹਾ ਕਿ ਉਹ ਆਪਣੇ ਚਹੇਤੇ ਰਣਵੀਰ ਸਿੰਘ ਦੇ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਸ ਨੇ ਕਿਹਾ ਸੀ ਕਿ ਉਹ ਰਣਵੀਰ ਨੂੰ ਪਿਆਰ ਕਰਦੀ ਹੈ। ਉਨ੍ਹਾਂ ਨੇ ਫਿਲਮਾਂ ਤੋਂ ਬਹੁਤ ਕੁਝ ਦਿੱਤਾ ਹੈ। ਲੋਕਾਂ ਨੂੰ ਵੀ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ।

You may also like