ਸੋਨੂੰ ਸੂਦ ਦੇ ਜਨਮਦਿਨ 'ਤੇ ਘਰ ਦੇ ਬਾਹਰ ਇਕੱਠੀ ਹੋਈ ਫੈਨ ਦੀ ਭੀੜ, ਪ੍ਰਸ਼ੰਸਕਾਂ ਨੇ ਅਦਾਕਾਰ 'ਤੇ ਕੀਤੀ ਫੁੱਲਾਂ ਦੀ ਵਰਖਾ

written by Lajwinder kaur | July 31, 2022

30 ਜੁਲਾਈ ਯਾਨੀਕਿ ਬੀਤੇ ਦਿਨੀਂ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ। ਉਹ ਸ਼ਨੀਵਾਰ ਨੂੰ ਹੀ ਪਰਿਵਾਰ ਦੇ ਨਾਲ ਮੁੰਬਈ ਪਰਤੇ ਸਨ। ਏਅਰਪੋਰਟ 'ਤੇ ਹੀ ਹਰ ਕੋਈ ਸੋਨੂੰ ਸੂਦ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲੱਗਾ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸੋਨੂੰ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਮਿਲਣ ਉਨ੍ਹਾਂ ਦੇ ਵਿਚਕਾਰ ਪਹੁੰਚ ਗਏ। ਸਾਹਮਣੇ ਆਈ ਵੀਡੀਓ 'ਚ ਪ੍ਰਸ਼ੰਸਕ ਸੋਨੂੰ ਸੂਦ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਐਕਟਰ ਦੀ ਕਾਰ ਫੁੱਲਾਂ ਨਾਲ ਭਰ ਗਈ ਸੀ।

ਹੋਰ ਪੜ੍ਹੋ : ਵੰਡ 'ਚ ਵਿਛੜੇ ਭਰਾ-ਭੈਣ, ਰਕਸ਼ਾ ਬੰਧਨ ਤੋਂ ਪਹਿਲਾਂ ਹੁਣ 75 ਸਾਲਾਂ ਬਾਅਦ ਯੂਟਿਊਬਰ ਨੇ ਇਸ ਤਰ੍ਹਾਂ ਕਰਵਾਇਆ ਮਿਲਾਪ

Birthday special: From reel 'villian' to real life 'hero', know the inspiring journey of Sonu Sood Image Source: Instagram

ਬਾਅਦ ਵਿੱਚ ਅਦਾਕਾਰ ਨੇ ਪਾਪਰਾਜ਼ੀ ਅਤੇ ਪ੍ਰਸ਼ੰਸਕਾਂ ਵਿਚਕਾਰ ਕੇਕ ਵੀ ਕੱਟਿਆ। ਇਸ ਦੌਰਾਨ ਕੋਈ ਉਸ ਨਾਲ ਤਸਵੀਰਾਂ ਖਿਚਵਾ ਰਿਹਾ ਸੀ ਤਾਂ ਕੋਈ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਸੀ। ਪ੍ਰਸ਼ੰਸਕਾਂ ਦਾ ਇਹ ਪਿਆਰ ਸੀ ਕਿ ਉਨ੍ਹਾਂ ਦੇ ਘਰ ਦੇ ਬਾਹਰ ਵੱਡੇ-ਵੱਡੇ ਪੋਸਟਰ ਲੱਗੇ ਹੋਏ ਸਨ, ਜਿਨ੍ਹਾਂ 'ਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਸੰਦੇਸ਼ ਲਿਖੇ ਹੋਏ ਸਨ।

Image Source: Instagram

ਸੋਨੂੰ ਸੂਦ ਨੇ ਜਿਸ ਤਰ੍ਹਾਂ ਕੋਰੋਨਾ ਦੇ ਦੌਰ 'ਚ ਲੋਕਾਂ ਦੀ ਮਦਦ ਕੀਤੀ ਹੈ, ਉਸ ਤੋਂ ਬਾਅਦ ਉਹ ਜ਼ਿਆਦਾ ਮਸ਼ਹੂਰ ਹੋ ਗਿਆ ਹੈ। ਬਜ਼ੁਰਗ,ਬੱਚੇ ਅਤੇ ਹਰ ਉਮਰ ਦੇ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਹਨ, ਇਸ ਲਈ ਬਜ਼ੁਰਗ ਉਨ੍ਹਾਂ 'ਤੇ ਆਪਣਾ ਆਸ਼ੀਰਵਾਦ ਦਿੰਦੇ ਹਨ।

sonu sood image Image Source: Instagram

ਸੋਨੂੰ ਸੂਦ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ ਜੋ ਜਨਮਦਿਨ 'ਤੇ ਬਾਲੀਵੁੱਡ ਪਾਰਟੀਆਂ ਕਰਨ ਦੀ ਬਜਾਏ ਪਰਿਵਾਰ ਅਤੇ ਪਿਆਰਿਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਉਹ ਹਿੰਦੀ ਫ਼ਿਲਮਾਂ ਜਿਵੇਂ 'ਦਬੰਗ', 'ਜੋਧਾ ਅਕਬਰ', 'ਯੁਵਾ', 'ਆਸ਼ਿਕ ਬਨਾਇਆ ਆਪਨੇ', 'ਸ਼ੂਟਆਉਟ ਐਟ ਵਡਾਲਾ', 'ਹੈਪੀ ਨਿਊ ਈਅਰ', 'ਸਿੰਘ ਇਜ਼ ਕਿੰਗ', 'ਸਿੰਬਾ' ਵਰਗੀ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਹਾਲ ਹੀ 'ਚ ਉਹ ਫਿਲਮ 'ਸਮਰਾਟ ਪ੍ਰਿਥਵੀਰਾਜ' 'ਚ ਨਜ਼ਰ ਆਏ ਸੀ।

 

View this post on Instagram

 

A post shared by Viral Bhayani (@viralbhayani)

You may also like