ਇਸ ਸਰਦਾਰ ਨੇ ਮੁਟਿਆਰਾਂ ਨਾਲ ਗਿੱਧਾ ਪਾ ਕੇ ਕਰਵਾਈ ਅੱਤ,ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਿਹਾ ਵਾਇਰਲ 

written by Shaminder | July 17, 2019

ਪੰਜਾਬ ਦਾ ਲੋਕ ਨਾਚ ਗਿੱਧਾ ਤੁਸੀਂ ਅਕਸਰ ਪੰਜਾਬਣਾਂ ਨੂੰ ਗਿੱਧਾ ਪਾਉਂਦੇ ਹੋਏ ਵੇਖਿਆ ਹੋਵੇਗਾ। ਗਿੱਧਾ ਮੁਟਿਆਰਾਂ ਵੱਲੋਂ ਹੀ ਪਾਇਆ ਜਾਂਦਾ ਹੈ,ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉੇਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਮੁਟਿਆਰਾਂ ਦਾ ਗਿੱਧਾ ਵੇਖਣਾ ਭੁੱਲ ਜਾਓਗੇ । ਜੀ ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਇੱਕ ਸਰਦਾਰ ਗਿੱਧਾ ਪਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ । ਹੋਰ ਵੇਖੋ :ਜਦੋਂ ਇਹ ਪੰਜਾਬਣਾਂ ਏਅਰਪੋਰਟ ‘ਤੇ ਹੀ ਪਾਉਣ ਲੱਗ ਪਈਆਂ ਗਿੱਧਾ, ਕੌਰ ਬੀ ਨੇ ਵੀ ਦਿੱਤਾ ਸਾਥ https://www.facebook.com/malhiharjot5/videos/2226201690807094/ ਉਹ ਗਿੱਧਾ ਵੀ ਇੰਝ ਹੀ ਪਾ ਰਿਹਾ ਹੈ ਜਿਵੇਂ ਕੁੜੀਆਂ ਗਿੱਧਾ ਪਾਉਂਦੀਆਂ ਨੇ । ਇਸ ਸ਼ਖਸ ਦੇ ਇਸ ਵੀਡੀਓ ਨੂੰ ਲੋਕ ਵੇਖ ਰਹੇ ਹਨ ਅਤੇ ਲਗਾਤਾਰ ਸਾਂਝਾ ਕਰ ਰਹੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਰਦਾਰ ਮੁਟਿਆਰਾਂ ਨਾਲ ਬੋਲੀਆਂ ਪਾ ਕੇ ਗਿੱਧੇ ਦਾ ਹਰ ਸਟੈੱਪ ਕਰ ਰਿਹਾ ਹੈ ।ਉਂਝ ਮਰਦਾਂ ਦਾ ਮਲਵਈ ਗਿੱਧਾ ਪੰਜਾਬ 'ਚ ਕਾਫੀ ਮਸ਼ਹੂਰ ਹੈ ਪਰ ਉਸ ਦਾ ਅੰਦਾਜ਼ ਮੁਟਿਆਰਾਂ ਵਾਂਗ ਬੋਲੀ ਪਾ ਕੇ ਗਿੱਧੇ ਨਾਲੋਂ ਥੋੜਾ ਵੱਖਰਾ ਜ਼ਰੂਰ ਹੁੰਦਾ ਹੈ । ਪਰ ਇਹ ਸ਼ਖਸ ਬਿਲਕੁਲ ਮੁਟਿਆਰਾਂ ਵਾਲੇ ਅੰਦਾਜ਼ 'ਚ ਗਿੱਧਾ ਪਾ ਕੇ ਸਭ ਨੂੰ ਹੈਰਾਨ ਕਰ ਰਿਹਾ ਹੈ ਅਤੇ ਉਸ ਦੇ ਗਿੱਧੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ।

0 Comments
0

You may also like