ਇਸ ਵਜ੍ਹਾ ਕਰਕੇ ਆਲੀਆ ਭੱਟ ਆਪਣੇ ਪ੍ਰਸ਼ੰਸਕਾਂ ਨੂੰ 'ਆਈ ਲਵ ਯੂ' ਨਹੀਂ ਕਹਿੰਦੀ !
2012 ਵਿੱਚ ਆਈ ਫ਼ਿਲਮ ਸਟੂਡੈਂਟ ਆਫ਼ ਦ ਈਅਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਆਲੀਆ ਭੱਟ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ । ਆਲੀਆ ਹਰ ਕਿਰਦਾਰ ਵਿੱਚ ਆਪਣੀ ਅਦਾਕਾਰੀ ਨਾਲ ਇਸ ਤਰ੍ਹਾਂ ਜਾਨ ਪਾਉਂਦੀ ਹੈ ਕਿ ਹਰ ਕੋਈ ਉਸ ਦਾ ਦੀਵਾਨਾ ਹੋ ਜਾਂਦਾ ਹੈ । ਇਸ ਸਭ ਦੇ ਚੱਲਦੇ ਆਲੀਆ ਭੱਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਿਆ ਇੱਕ ਖੁਲਾਸਾ ਕੀਤਾ ਹੈ ।
https://www.instagram.com/p/Bvq8LrFA4oL/
ਬਾਲੀਵੁੱਡ ਵਿੱਚ 7 ਸਾਲ ਦੇ ਕਰੀਅਰ ਵਿੱਚ ਆਲੀਆ ਭੱਟ ਦੀ ਗਿਣਤੀ ਟਾਪ ਦੀਆਂ ਹੀਰੋਇਨਾਂ ਵਿੱਚ ਹੋਣ ਲੱਗ ਪਈ ਹੈ । ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਭਾਵੇਂ ਇੱਕ ਨੰਬਰ ਤੇ ਰਹੇ ਜਾਂ ਫਿਰ 2 ਜਾਂ 3 ਨੰਬਰ ਤੇ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ।
https://www.instagram.com/p/Bvi0LKmgVDx/
ਉਹਨਾਂ ਨੇ ਕਿਹਾ ਕਿ ਉਹ ਚੰਗੀ ਅਦਾਕਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣਾ ਪਿਆਰ ਜਤਾਅ ਸਕਦੀ ਹੈ ਪਰ ਆਪਣੇ ਪ੍ਰਸ਼ੰਸਕਾਂ ਨੂੰ ਟਵਿੱਟਰ ਤੇ ਆਈ ਲਵ ਯੂ ਨਹੀਂ ਕਹਿ ਸਕਦੀ ।
https://www.instagram.com/p/Bu6M7P8gt52/
ਉਹਨਾਂ ਨੇ ਕਿਹਾ ਕਿ ਜੇਕਰ ਮੇਰੀ ਫ਼ਿਲਮ ਨਹੀਂ ਚੱਲਦੀ ਤਾਂ ਮੇਰੇ ਪ੍ਰਸ਼ੰਸਕ ਨਿਰਾਸ਼ ਹੋਣਗੇ ਜਦੋਂ ਕਿ ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹੋਵਾਂਗੀ । ਉਹਨਾਂ ਨੇ ਕਿਹਾ ਕਿ ਇਸੇ ਲਈ ਉਹ ਆਪਣੇ ਪ੍ਰਸ਼ੰਸਕਾਂ ਨੂੰ ਟਵਿੱਟਰ ਤੇ ਆਈ ਲਵ ਯੂ ਨਹੀਂ ਕਹਿੰਦੀ ।