ਆਮਿਰ ਖ਼ਾਨ ਅਤੇ ਕਾਰਤਿਕ ਆਰੀਅਨ ਇਕੱਠੇ ਡਾਂਸ ਕਰਦੇ ਆਏ ਨਜ਼ਰ; ਵੀਡੀਓ ਹੋਇਆ ਵਾਇਰਲ

Written by  Lajwinder kaur   |  January 31st 2023 10:36 AM  |  Updated: January 31st 2023 10:39 AM

ਆਮਿਰ ਖ਼ਾਨ ਅਤੇ ਕਾਰਤਿਕ ਆਰੀਅਨ ਇਕੱਠੇ ਡਾਂਸ ਕਰਦੇ ਆਏ ਨਜ਼ਰ; ਵੀਡੀਓ ਹੋਇਆ ਵਾਇਰਲ

Aamir Khan, Kartik Aaryan dancing viral video: ਆਮਿਰ ਖ਼ਾਨ ਜਨਤਕ ਥਾਵਾਂ 'ਤੇ ਘੱਟ ਹੀ ਨਜ਼ਰ ਆਉਂਦੇ ਹਨ। ਅਜਿਹੇ 'ਚ ਜਦੋਂ ਵੀ ਉਹ ਕਿਤੇ ਨਜ਼ਰ ਆਉਂਦੇ ਨੇ ਤਾਂ ਚਰਚਾ ਛਿੜ ਜਾਂਦੀ ਹੈ। ਆਮਿਰ ਖ਼ਾਨ ਸਾਬਕਾ ਪਤਨੀ ਕਿਰਨ ਰਾਓ ਨਾਲ ਭੋਪਾਲ 'ਚ ਇੱਕ ਵਿਆਹ 'ਚ ਸ਼ਾਮਲ ਹੋਣ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਕਾਰਤਿਕ ਆਰੀਅਨ, ਪੰਜਾਬੀ ਗਾਇਕ ਜਸਬੀਰ ਜੱਸੀ ਵਿਆਹ 'ਚ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਮਿਰ ਅਤੇ ਕਾਰਤਿਕ ਨੇ ਸਟੇਜ 'ਤੇ ਮੌਜੂਦ ਲੋਕਾਂ ਦਾ ਮਨੋਰੰਜਨ ਵੀ ਕੀਤਾ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਮਾਲਤੀ ਦਾ ਚਿਹਰਾ, ਬੇਹੱਦ ਕਿਊਟ ਹੈ ਮਾਲਤੀ

kartik aaryan and aamir khan viral video image source: Instagram

ਆਮਿਰ ਨੇ ਆਪਣੀ ਫ਼ਿਲਮ ਦਾ ਗਾਇਆ ਗੀਤ

ਆਮਿਰ ਦੇ ਫੈਨ ਫੇਜ਼ ਨੇ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਆਮਿਰ ਫਿਲਮ 'ਰਾਜਾ ਹਿੰਦੁਸਤਾਨੀ' ਦੇ ਗੀਤ 'ਆਏ ਹੋ ਮੇਰੀ ਜ਼ਿੰਦਗੀ' 'ਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਕਾਰਤਿਕ ਆਰੀਅਨ ਵੀ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਆਮਿਰ ਨੇ ਵਿਆਹ 'ਚ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ।

see aamir and kartik image source: Instagram

ਆਮਿਰ ਨੇ ਕਾਰਤਿਕ ਨਾਲ ਕੀਤਾ ਡਾਂਸ

ਇੱਕ ਹੋਰ ਵੀਡੀਓ 'ਚ ਆਮਿਰ ਖ਼ਾਨ ਅਤੇ ਕਾਰਤਿਕ ਆਰੀਅਨ 'ਤੂਨੇ ਮਾਰੀ ਐਂਟਰੀਆਂ' ਗੀਤ 'ਤੇ ਇਕੱਠੇ ਡਾਂਸ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕ ਵੀ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਹਨ।

aamir khan viral video image source: Instagram

ਆਮਿਰ ਖ਼ਾਨ ਦੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਿਰਨ ਰਾਓ ਅਤੇ ਸਚਿਨ ਪਾਇਲਟ ਨਾਲ ਸੋਫੇ 'ਤੇ ਬੈਠੇ ਹਨ। ਇਵੈਂਟ ਦੌਰਾਨ ਆਮਿਰ ਅਤੇ ਸਚਿਨ ਕਾਫੀ ਦੇਰ ਤੱਕ ਗੱਲਾਂ ਕਰਦੇ ਨਜ਼ਰ ਆਏ।

Aamir khan And Jasbir jassi image Source : Instagram

ਆਮਿਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਜੇ ਤੱਕ 'ਲਾਲ ਸਿੰਘ ਚੱਢਾ' ਤੋਂ ਬਾਅਦ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ 'ਚ ਸਲਮਾਨ ਖ਼ਾਨ ਤੇ ਆਮਿਰ ਖ਼ਾਨ ਇਕੱਠੇ ਨਜ਼ਰ ਆਏ ਸਨ। ਜਿਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੀ ਉਹ 'ਅੰਦਾਜ਼ ਅਪਣਾ ਅਪਣਾ' ਦੇ ਸੀਕਵਲ ਲਈ ਮਿਲੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਬਹੁਤ ਖੁਸ਼ੀ ਹੋਵੇਗੀ।

 

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network