ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਮਾਲਤੀ ਦਾ ਚਿਹਰਾ, ਬੇਹੱਦ ਕਿਊਟ ਹੈ ਮਾਲਤੀ

Written by  Lajwinder kaur   |  January 31st 2023 09:38 AM  |  Updated: January 31st 2023 09:44 AM

ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਮਾਲਤੀ ਦਾ ਚਿਹਰਾ, ਬੇਹੱਦ ਕਿਊਟ ਹੈ ਮਾਲਤੀ

Priyanka Chopra reveals daughter Malti Marie’s face : ਦੇਸੀ ਗਰਲ ਪ੍ਰਿਯੰਕਾ ਚੋਪੜਾ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੀ ਹਾਂ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਦਾ ਚਿਹਰਾ ਜੱਗ ਜ਼ਾਹਿਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਦੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਮਾਲਤੀ ਦੀਆਂ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਾਫੀ ਸਮੇਂ ਤੋਂ ਪ੍ਰਸ਼ੰਸਕ ਮਾਲਤੀ ਦੇ ਚਿਹਰੇ ਨੂੰ ਦੇਖਣ ਲਈ ਬੇਤਾਬ ਸਨ। ਅਦਾਕਾਰਾ ਅਕਸਰ ਹੀ ਆਪਣੀ ਧੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ, ਪਰ ਉਹ ਹਰ ਵਾਰ ਆਪਣੀ ਧੀ ਦਾ ਚਿਹਰਾ ਹਾਰਟ ਵਾਲੇ ਇਮੋਜ਼ੀ ਦੇ ਨਾਲ ਛੁਪਾ ਕੇ ਪੋਸਟ ਕਰਦੀ ਸੀ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਰੀਲ ਲਾਈਫ ਦੀ ਇਸ ਧੀ ਨੇ ਵਿਦੇਸ਼ੀ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਰਿੰਗ ਫਲਾਂਟ ਕਰਦੇ ਹੋਏ ਸਾਂਝੀ ਕੀਤੀ ਤਸਵੀਰ

Priyanka Chopra image source: Instagram

ਪ੍ਰਿਯੰਕਾ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ

ਦਰਅਸਲ, ਪ੍ਰਿਯੰਕਾ ਚੋਪੜਾ ਨੇ ਸੋਮਵਾਰ ਨੂੰ ਪਹਿਲੀ ਵਾਰ ਧੀ ਮਾਲਤੀ ਮੈਰੀ ਨਾਲ ਜਨਤਕ ਤੌਰ 'ਤੇ ਦਿਖਾਈ ਦਿੱਤੀ। ਅਭਿਨੇਤਰੀ ਨਿਕ ਜੋਨਸ ਅਤੇ ਉਸਦੇ ਭਰਾਵਾਂ ਲਈ ਹਾਲੀਵੁੱਡ ਵਾਕ ਆਫ ਫੇਮ ਸਟਾਰ ਅਵਾਰਡ ਲੈਣ ਲਈ ਈਵੈਂਟ ਵਿੱਚ ਪਹੁੰਚੀ ਸੀ। ਇੱਥੇ ਉਹ ਮਾਲਤੀ ਦੇ ਨਾਲ ਜੋਨਸ ਬ੍ਰਦਰਜ਼ ਦੀ ਖੁਸ਼ੀ ਵਿੱਚ ਸ਼ਾਮਲ ਹੋਈ। ਮਾਲਤੀ ਕ੍ਰੀਮ ਸਵੈਟਰ ਅਤੇ ਮੈਚਿੰਗ ਸ਼ਾਰਟਸ ਦੇ ਨਾਲ ਚਿੱਟੇ ਟਾਪ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਸੀ। ਉਥੇ ਹੀ ਪ੍ਰਿਯੰਕਾ ਮਾਲਤੀ ਨੂੰ ਆਪਣੀ ਗੋਦ 'ਚ ਚੁੱਕੀ ਨਜ਼ਰ ਆਈ।

Malti Marie’s face image source: Instagram

ਪ੍ਰਿਯੰਕਾ ਨੇ ਧੀ ਮਾਲਤੀ ਨਾਲ ਸ਼ੇਅਰ ਕੀਤਾ ਵੀਡੀਓ

ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਾਕ ਆਫ ਫੇਮ ਸਟਾਰ ਫੰਕਸ਼ਨ ਦੌਰਾਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਮਾਲਤੀ ਪ੍ਰਿਯੰਕਾ ਦੀ ਗੋਦ 'ਚ ਬੈਠੀ ਹੈ ਅਤੇ ਨਿਕ ਆਪਣੇ ਭਾਸ਼ਣ ਦੌਰਾਨ ਆਪਣੀ ਬੇਟੀ ਦਾ ਨਾਂ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੇ 'ਚ ਪ੍ਰਿਯੰਕਾ ਮਾਲਤੀ ਨੂੰ ਆਪਣੀ ਗੋਦੀ 'ਚ ਬਿਠਾਉਂਦੀ ਹੈ ਅਤੇ ਨਿਕ ਵੱਲ ਇਸ਼ਾਰਾ ਕਰਦੀ ਹੈ।

Malti Marie’s face image image source: Instagram

ਵੀਡੀਓ 'ਚ ਮਾਲਤੀ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਅਭਿਨੇਤਰੀ ਦੀ ਪੋਸਟ 'ਤੇ ਕਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ। ਇਕ ਨੇ ਲਿਖਿਆ, 'ਆਖ਼ਰਕਾਰ ਮਾਲਤੀ ਦੀ ਝਲਕ ਮਿਲੀ, ਉਹ ਬਹੁਤ ਪਿਆਰੀ ਹੈ', ਜਦਕਿ ਦੂਜੇ ਨੇ ਲਿਖਿਆ, 'ਮਾਲਤੀ ਨਿਕ ਵਰਗੀ ਲੱਗਦੀ ਹੈ।'

inside image of malti face reveling pic image source: Instagram

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ 2018 ਵਿੱਚ ਹੋਇਆ ਸੀ। ਇਸ ਤੋਂ ਬਾਅਦ ਸਾਲ 2022 ਦੀ ਸ਼ੁਰੂਆਤ 'ਚ ਇਸ ਜੋੜੇ ਨੇ ਸਰੋਗੇਸੀ ਰਾਹੀਂ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦਾ ਇਸ ਦੁਨੀਆ 'ਚ ਸਵਾਗਤ ਕੀਤਾ। ਮਾਲਤੀ ਕੁਝ ਦਿਨ ਪਹਿਲਾਂ ਹੀ ਇੱਕ ਸਾਲ ਦੀ ਹੋ ਗਈ ਹੈ ਅਤੇ ਹੁਣ ਅਦਾਕਾਰਾ ਧੀ ਦਾ ਚਿਹਰਾ ਸਾਰਿਆਂ ਨੂੰ ਦਿਖਾਇਆ ਗਿਆ ਹੈ।

inside imge of priyanka and malti image source: Instagram

 

 

View this post on Instagram

 

A post shared by Priyanka (@priyankachopra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network