'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਆਮਿਰ ਪਹੁੰਚੇ ਤਾਮਿਲਨਾਡੂ,ਲੰਬੇ ਵਾਲਾਂ ਅਤੇ ਦਾੜ੍ਹੀ ਵਾਲੀ ਲੁੱਕ 'ਚ ਦਿਖਿਆ ਅਦਾਕਾਰ

Written by  Shaminder   |  December 19th 2019 12:42 PM  |  Updated: December 19th 2019 12:42 PM

'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਆਮਿਰ ਪਹੁੰਚੇ ਤਾਮਿਲਨਾਡੂ,ਲੰਬੇ ਵਾਲਾਂ ਅਤੇ ਦਾੜ੍ਹੀ ਵਾਲੀ ਲੁੱਕ 'ਚ ਦਿਖਿਆ ਅਦਾਕਾਰ

ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਡਾ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖ਼ਾਨ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੀ ਸ਼ੂਟਿੰਗ ਆਮਿਰ ਖ਼ਾਨ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਕਰ ਰਹੇ ਹਨ । ਪਿਛਲੇ ਦਿਨੀਂ ਉਹ ਪੰਜਾਬ 'ਚ ਇਸ ਫ਼ਿਲਮ ਦੇ ਸ਼ੂਟ ਲਈ ਪਹੁੰਚੇ ਸਨ ।

ਹੋਰ ਵੇਖੋ:ਸਿੱਖੀ ਦੇ ਰੰਗ ਵਿੱਚ ਰੰਗੇ ਗਏ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ, ਦਰਬਾਰ ਸਾਹਿਬ ਪਹੁੰਚ ਕੇ ਟੇਕਿਆ ਮੱਥਾ

https://www.instagram.com/p/B6OYV67gFiN/

ਉਸ ਤੋਂ ਬਾਅਦ ਉਹ ਜੈਸਲਮੇਰ ਅਤੇ ਫਿਰ ਯੂਪੀ 'ਚ ਸ਼ੂਟਿੰਗ ਲਈ ਗਏ ਸਨ ਅਤੇ ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਤਾਮਿਲਨਾਡੂ ਸੂਬੇ 'ਚ ਨਜ਼ਰ ਆ ਰਹੇ ਹਨ ।

https://www.instagram.com/p/B4_nGQ3h3k-/

ਇਸ ਵੀਡੀਓ 'ਚ ਉਹ ਲੰਮੇ ਵਾਲਾਂ ਅਤੇ ਲੰਮੀ ਦਾੜ੍ਹੀ 'ਚ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਸਿਰ 'ਤੇ ਕੈਪ ਪਾਈ ਹੋਈ ਹੈ । ਇਸ ਫ਼ਿਲਮ 'ਚ ਉਨ੍ਹਾਂ ਦਾ ਲੁੱਕ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆਏਗਾ ਅਤੇ ਉਹ ਸਰਦਾਰ ਦੀ ਲੁੱਕ 'ਚ ਨਜ਼ਰ ਆਉਣਗੇ ।ਇਸ ਕਿਰਦਾਰ ਲਈ ਉਨ੍ਹਾਂ ਨੇ ਆਪਣਾ ਭਾਰ ਵੀ ਵਧਾਇਆ ਹੈ ।ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਫਿਲਮ ਦੀ ਅਦਾਕਾਰਾ ਕਰੀਨਾ ਕਪੂਰ ਦਾ ‘ਲਾਲ ਸਿੰਘ ਚੱਡਾ’ ਨਾਲ ਜੁੜਿਆ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ’ ਚ ਕਰੀਨਾ ਕਪੂਰ ਇਕ ਆਮ ਸਿੱਖ ਕੁੜੀ ਦੇ ਰੂਪ ‘ਚ ਦਿਖਾਈ ਦਿੱਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network