
ਆਮਿਰ ਖਾਨ ਦੀ ਧੀ ਈਰਾ ਖਾਨ ਦਾ ਪਿਤਾ ਨਾਲ ਅਨੋਖਾ ਰਿਸ਼ਤਾ ਹੈ, ਜੋ ਦੋਹਾਂ ਵਿਚਾਲੇ ਇੱਕ ਮਜ਼ਬੂਤ ਰਿਸ਼ਤੇ ਤੇ ਪਿਉ-ਧੀ ਦੇ ਪਿਆਰ ਨੂੰ ਦਰਸਾਉਂਦਾ ਹੈ। ਦੋਹਾਂ ਨੂੰ ਅਕਸਰ ਇਕੱਠੇ ਘੁੰਮਦੇ ਤੇ ਸਮਾਂ ਬਤੀਤ ਕਰਦੇ ਹੋਏ ਦੇਖਿਆ ਜਾਂਦਾ ਹੈ। ਈਰਾ ਖਾਨ ਨੇ ਆਪਣੀ ਇੱਕ ਇੰਸਗ੍ਰਾਮ ਪੋਸਟ ਰਾਹੀਂ ਆਪਣੇ ਪਿਤਾ ਦੇ ਮਿਸਟਰ ਪਰਫੈਕਸ਼ਨਿਸਟ ਹੋਣ ਦਾ ਸਬੂਤ ਪੇਸ਼ ਕੀਤਾ ਹੈ।
ਦੱਸ ਦਈਏ ਕਿ ਈਰਾ ਖਾਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਈਰਾ ਨੇ ਆਪਣੇ ਪਿਤਾ ਆਮਿਰ ਖਾਨ ਦੇ ਨਾਲ ਇੱਕ ਬਹੁਤ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਖ਼ਾਸ ਗੱਲ ਇਹ ਹੈ ਕਿ ਉਸ ਨੇ ਆਪਣੇ ਪਿਤਾ ਨੂੰ ਅਦਾਕਾਰੀ ਤੋਂ ਇਲਾਵਾ ਹੋਰਨਾਂ ਚੀਜ਼ਾਂ ਲਈ ਵੀ ਮਿਸਟਰ ਪਰਫੈਕਸ਼ਨਿਸਟ ਦੱਸਿਆ ਹੈ।

ਆਪਣੇ ਪਿਤਾ ਆਮਿਰ ਖਾਨ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਈਰਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, " ਅੰਦਾਜ਼ਾ ਲਗਾਓ ਕਿ ਮੇਰਾ ਮੇਕਅੱਪ ਕਿਸਨੇ ਕੀਤਾ? ਇਹ ਬੇਹੱਦ ਦਿਲਚਸਪ ਹੁੰਦਾ ਹੈ, ਜਦੋਂ ਤੁਹਾਡੇ ਪਿਤਾ ਤੁਹਾਡੇ ਕੋਲ ਆਉਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਤੁਹਾਡਾ ਮੇਕਅੱਪ ਤੁਹਾਡੇ ਨਾਲੋਂ ਬਿਹਤਰ ਕਰ ਸਕਦਾ ਨੇ... ਅਤੇ ਅੰਤ ਵਿੱਚ ਉਹ ਸਹੀ ਸਾਬਿਤ ਹੁੰਦੇ ਹਨ। ਹੁਣ ਦੱਸੋ ਕਿ YouTube tutorials ਦੀ ਲੋੜ ਕਿਸ ਨੂੰ ਹੈ?!
ਈਰਾ ਨੇ ਆਪਣੀ ਇਸ ਪੋਸਟ ਰਾਹੀਂ ਖੁਲਾਸਾ ਕੀਤਾ ਕਿ ਇੱਕ ਇੰਸਟਾਗ੍ਰਾਮ ਤਸਵੀਰ ਵਿੱਚ ਉਸ ਦਾ ਮੇਕਅੱਪ ਉਸ ਦੇ ਪਿਤਾ ਆਮਿਰ ਨੇ ਕੀਤਾ ਸੀ, ਅਤੇ ਉਹ ਯਕੀਨਨ ਆਪਣੇ ਕੰਮ ਵਿੱਚ 'ਪਰਫੈਕਟ' ਹਨ।

ਹੋਰ ਪੜ੍ਹੋ : Laal Singh Chaddha: ਆਮਿਰ ਖ਼ਾਨ ਦੀ ਫ਼ਿਲਮ ਦੇ ਪਹਿਲੇ ਗੀਤ ‘Kahani’ ਨੇ ਖੁੱਲ੍ਹੇ ਕਈ ਰਾਜ਼
ਈਰਾ ਦੀ ਇਸ ਪੋਸਟ 'ਤੇ ਆਮਿਰ ਖਾਨ ਦੇ ਫੈਨਜ਼ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਯੂਜ਼ਰ ਨੇ ਪੋਸਟ 'ਤੇ ਕਮੈਂਟ ਲਿਖਿਆ "ਕਿਉਂਕਿ ਉਹ ਮਿਸਟਰ ਪਰਫੈਕਸ਼ਨਿਸਟ ਹੈ," ਇੱਕ ਹੋਰ ਨੇ ਲਿਖਿਆ "ਤੁਸੀਂ ਦੋਵੇਂ ਵਿਸ਼ਵ ਪ੍ਰਸਿੱਧ ਪ੍ਰੇਰਨਾਦਾਇਕ ਪਿਉ-ਧੀ ਜੋੜੀ ਹੋ," ਇੱਕ ਹੋਰ ਨੇ ਕਿਹਾ। "ਵਾਹ ਸਭ ਤੋਂ ਵਧੀਆ ਪਿਤਾ ਜੀ," ਇੱਕ ਪ੍ਰਸ਼ੰਸਕ ਨੇ ਲਿਖਿਆ। "ਧੀ ਅਤੇ ਪਿਤਾ ਦੀ ਜੋੜੀ!" ਅਜਿਹੀਆਂ ਤਸਵੀਰਾਂ ਨੂੰ ਨਿਯਮਿਤ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ।
View this post on Instagram