
ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ Laal Singh Chaddha ਜਿਸ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਜਿਸ ਕਰਕੇ ਦਰਸ਼ਕਾਂ ਦੇ ਲਈ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗਾਣਾ ਕਹਾਣੀ ਟਾਈਟਲ ਹੇਠ ਰਿਲੀਜ਼ ਹੋਇਆ ਹੈ।

ਇਸ ਗੀਤ ਦਾ ਲਿਰਿਕਲ ਆਡੀਓ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ Mohan Kannan ਨੇ ਆਵਾਜ਼ ਦਿੱਤੀ ਹੈ। ਗੀਤ ਦੇ ਖੂਬਸੂਰਤ ਬੋਲ ਅਮਿਤਾਭ ਭੱਟਾਚਾਰੀਆ ਦੇ ਹਨ ਅਤੇ ਸੰਗੀਤ ਸੰਗੀਤਕਾਰ ਪ੍ਰੀਤਮ ਨੇ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਆਮਿਰ ਖ਼ਾਨ ਨੇ ਕਿਹਾ ਹੈ ਕਿ ਇਸ ਫ਼ਿਲਮ ਦੇ ਸਾਰੇ ਗਾਣੇ ਲਿਰਿਕਲ ਆਡੀਓ ‘ਚ ਹੀ ਰਿਲੀਜ਼ ਹੋਣਗੇ। ਕਿਸੇ ਵੀ ਗੀਤ ਦਾ ਵੀਡੀਓ ਰਿਲੀਜ਼ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਗੀਤ ਦਾ ਸਿਰਫ ਆਡੀਓ ਹੀ ਰਿਲੀਜ਼ ਕੀਤਾ ਹੈ, ਤਾਂ ਜੋ ਸਰੋਤਿਆਂ ਦਾ ਧਿਆਨ ਗੀਤ ਦੇ ਅਸਲੀ ਪਾਤਰ, ਸੰਗੀਤ ਅਤੇ ਟੀਮ ਵੱਲ ਜਾਵੇ, ਜਿਸ ਨੇ ਸਾਰੇ ਹਿੱਸੇ ਇਕੱਠੇ ਕੀਤੇ ਹਨ। ਗੀਤ ਬਾਰੇ ਆਮਿਰ ਖ਼ਾਨ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਲਾਲ ਸਿੰਘ ਚੱਢਾ ਦੇ ਗੀਤ ਫ਼ਿਲਮ ਦੀ ਰੂਹ ਹਨ ਅਤੇ ਇਸ ਐਲਬਮ 'ਚ ਮੇਰੇ ਕਰੀਅਰ ਦੇ ਕੁਝ ਬਿਹਤਰੀਨ ਗੀਤ ਹਨ। ਪ੍ਰੀਤਮ, ਅਮਿਤਾਭ, ਗਾਇਕਾਂ ਅਤੇ ਟੈਕਨੀਸ਼ੀਅਨਾਂ ਨੂੰ ਲਾਈਮਲਾਈਟ ਵਿੱਚ ਲਿਆਉਣ ਜ਼ਰੂਰੀ ਫੈਸਲਾ ਹੈ। ਕਿਉਂਕਿ ਨਾ ਸਿਰਫ਼ ਉਹ ਸੁਰਖੀਆਂ ਵਿੱਚ ਰਹਿਣ ਦੇ ਹੱਕਦਾਰ ਹਨ ਬਲਕਿ ਸੰਗੀਤ ਵੀ ਇਸ ਦੇ ਸਿਹਰਾ ਦਾ ਹੱਕਦਾਰ ਹੈ। ਮੈਂ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਦਰਸ਼ਕ ਇਸ ਮਿਊਜ਼ਿਕ 'ਤੇ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ, , ਜਿਸ ਲਈ ਟੀਮ ਨੇ ਆਪਣਾ ਦਿਲ ਅਤੇ ਆਤਮਾ ਦੇ ਨਾਲ ਕੰਮ ਕੀਤਾ ਹੈ’।

ਦੱਸ ਦਈਏ ਇਹ ਗੀਤ 3 ਮਿੰਟ 27 ਸੈਕਿੰਡ ਦਾ ਹੈ, ਇਹ ਗੀਤ ਦਰਸ਼ਕਾਂ ਨੂੰ ਬਹੁਤ ਹੀ ਖ਼ੂਬਸੂਰਤ ਖਿਆਲਾਂ ਦੇ ਸਫਰ ਉੱਤੇ ਲੈ ਕੇ ਜਾ ਰਿਹਾ ਹੈ। ਜੀ ਹਾਂ ਇਹ ਗੀਤ ਬਹੁਤ ਹੀ ਸਕੂਨ ਤੇ ਖਾਬ੍ਹਾਂ ਚ ਗੁਆਚਣ ਵਾਲਾ ਗੀਤ ਹੈ। ਜਿਸ ਕਰਕੇ ਇਹ ਗੀਤ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਿਹਾ ਹੈ। ਯੂਟਿਊਬ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਗੀਤ ਦੀ ਖੂਬ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ
'ਲਾਲ ਸਿੰਘ ਚੱਢਾ' ਨਾਲ ਆਮਿਰ ਖ਼ਾਨ ਤੋਂ ਇਲਾਵਾ ਕਰੀਨਾ ਕਪੂਰ ਖਾਨ, ਮੋਨਾ ਸਿੰਘ ਅਤੇ ਚੈਤਨਿਆ ਅਕੀਨੇਨੀ ਵੀ ਨਜ਼ਰ ਆਉਣਗੇ। ਲਾਲ ਸਿੰਘ ਚੱਢਾ ਨੂੰ ਆਮਿਰ ਖਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਕਾਮ18 ਸਟੂਡੀਓਜ਼ ਦੁਆਰਾ ਨਿਰਮਿਤ ਕੀਤਾ ਗਿਆ ਹੈ ਅਤੇ ਇਹ ਫਿਲਮ 11 ਅਗਸਤ 2022 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਇਸ ਹੇਠ ਦਿੱਤੇ ਲਿੰਕ ਉੱਤੇ ਇਸ ਪਿਆਰੇ ਜਿਹੇ ਗੀਤ ਦਾ ਅਨੰਦ ਲੈ ਸਕਦੇ ਹੋ...