ਫੋਟੋ ਵਿੱਚ ਦਿਖਾਈ ਦੇਣ ਵਾਲੀ ਇਸ ਛੋਟੀ ਬੱਚੀ ਦਾ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲਦਾ ਹੈ ਪੂਰਾ ਸਿੱਕਾ! ਕੀ ਤੁਸੀਂ ਪਹਿਚਾਣਿਆ?

written by Lajwinder kaur | April 28, 2022

ਬਾਲੀਵੁੱਡ ਕਲਾਕਾਰ ਅਕਸਰ ਆਪਣੇ ਬਚਪਨ ਦੀਆਂ ਫੋਟੋਆਂ ਸ਼ੇਅਰ ਕਰਦੇ ਹਨ ਅਤੇ ਆਪਣੇ ਬਚਪਨ ਦੇ ਦਿਨਾਂ ਤੋਂ ਪ੍ਰਸ਼ੰਸਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਪ੍ਰਸ਼ੰਸਕ ਵਿੱਚ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਨੂੰ ਦੇਖਣ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਅਜਿਹੇ ‘ਚ ਹੀ ਬਾਲੀਵੁੱਡ ਦੀ ਐਕਟਰੈੱਸ ਜਿਸ ਨੇ ਹਾਲੀਵੁੱਡ ਤੱਕ ਆਪਣਾ ਸਫਰ ਤੈਅ ਕੀਤਾ ਹੈ, ਉਸਦਾ ਬਚਪਨ ਦਾ ਇੱਕ ਫੋਟੋ ਕਾਫੀ ਵਾਇਰਲ ਹੋ ਰਿਹਾ ਹੈ। ਤਸਵੀਰ ਚ ਨਜ਼ਰ ਆ ਰਹੀ ਇਸ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ?

ਹੋਰ ਪੜ੍ਹੋ : ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

ਜੀ ਹਾਂ ਇਹ ਛੁੱਟੀ ਬੱਚੀ ਹੋਰ ਕੋਈ ਨਹੀਂ ਸਗੋਂ ਦੇਸੀ ਗਰਲ ਯਾਨੀਕਿ ਪ੍ਰਿਯੰਕਾ ਚੋਪੜਾ Priyanka Chopra ਹੈ। ਪ੍ਰਿਯੰਕਾ ਚੋਪੜਾ ਅੰਤਰਰਾਸ਼ਟਰੀ ਸਟਾਰ ਬਣ ਗਈ ਹੈ। ਉਸ ਨੂੰ ਇੰਸਟਾਗ੍ਰਾਮ 'ਤੇ 78.8 ਮਿਲੀਅਨ ਲੋਕ ਫਾਲੋ ਕਰਦੇ ਹਨ।

inside image of priyanka chopra childhood image image source Instagram

ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਸੈਲੇਬਸ 'ਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਆਪਣੇ ਪਿਤਾ ਨਾਲ ਬਚਪਨ ਦੀ ਯਾਦ ਤਾਜ਼ਾ ਕੀਤਾ ਹੈ।

priyanka chopra childhood image image source Instagram

ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ 2 ਸਾਲ ਦੀ ਹੈ। ਉਸ ਨੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਆਪਣੇ ਪਿਤਾ ਦਾ ਕਾਲਰ ਫੜਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਇਸ ਤਸਵੀਰ ਉੱਤੇ ਆਪਣਾ ਪਿਆਰ ਲੁੱਟਾ ਰਹੇ ਹਨ।

Priyankanick image source Instagram

ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦਾ ਜਨਮ 18 ਜੁਲਾਈ 1982 ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਹੋਇਆ ਸੀ। ਹੁਣ ਉਹ ਵਿਆਹ ਤੋਂ ਬਾਅਦ ਆਪਣੇ ਪਤੀ ਨਿੱਕ ਜੋਨਸ ਦੇ ਨਾਲ ਅਮਰੀਕਾ 'ਚ ਹੀ ਰਹਿ ਰਹੀ ਹੈ।

ਹੋਰ ਪੜ੍ਹੋ : ਦੇਸੀ ਅੰਦਾਜ਼ 'ਚ ਸਪਨਾ ਚੌਧਰੀ ਨੇ 'ਗੋਰੀ ਨਾਚੇ' ਗੀਤ 'ਤੇ ਬਿਖੇਰੀਆਂ ਦਿਲਕਸ਼ ਅਦਾਵਾਂ, ਦੇਖੋ ਵੀਡੀਓ

 

 

View this post on Instagram

 

A post shared by Priyanka (@priyankachopra)

You may also like