ਆਮਿਰ ਖ਼ਾਨ ‘ਤੇ ਆਇਆ ਮੁਸ਼ਕਿਲ ਦੌਰ, ਮਾਂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਕਰਵਾਇਆ ਭਰਤੀ

written by Lajwinder kaur | October 30, 2022 07:23pm

Aamir Khan's mother News: ਆਮਿਰ ਖ਼ਾਨ ਦੀ ਮਾਂ ਜ਼ੀਨਤ ਨੂੰ ਦਿਲ ਦਾ ਦੌਰਾ ਪਿਆ ਹੈ। ਉਹ ਪੰਚਗਨੀ ਸਥਿਤ ਆਪਣੇ ਘਰ ਸੀ। ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ। ਖਬਰਾਂ ਹਨ ਕਿ ਦੀਵਾਲੀ ਦੇ ਮੌਕੇ 'ਤੇ ਆਮਿਰ ਖ਼ਾਨ ਪੰਚਗਨੀ ਦੇ ਘਰ ਵਿੱਚ ਸੀ। ਮੀਡੀਆ ਰਿਪੋਰਟਸ ਅਨੁਸਾਰ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ ਪਹੁੰਚ ਗਏ ਹਨ। ਫਿਲਹਾਲ ਆਮਿਰ ਦੀ ਮਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

aamir khan mother news image source: Instagram

ਹੋਰ ਪੜ੍ਹੋ : ਹੇਮਕੁੰਟ ਫਾਊਂਡੇਸ਼ਨ ਨਾਲ ਜੁੜੀ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ, ਲੋੜਵੰਦ ਲੋਕਾਂ ਦੀ ਸੇਵਾ ਕਰਦੀ ਆਈ ਨਜ਼ਰ

aamir khan news image source: Instagram 

ਆਮਿਰ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਆਮਿਰ ਦੀ ਮਾਂ ਦਾ ਬ੍ਰੀਚ ਕੈਂਡੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਆਮਿਰ ਦੀ ਮਾਂ ਦੀ ਨਬਜ਼ ਸਥਿਰ ਹੈ। ਹਾਲਾਤ ਨੂੰ ਦੇਖਦੇ ਹੋਏ ਖ਼ਾਨ ਪਰਿਵਾਰ ਚਾਹੁੰਦਾ ਹੈ ਕਿ ਜ਼ੀਨਤ ਦੀ ਸਿਹਤ ਨੂੰ ਲੈ ਕੇ ਅਫਵਾਹਾਂ ਨਾ ਫੈਲਾਈਆਂ ਜਾਣ।

image source: Instagram

ਆਮਿਰ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਵੀ ਸੀ। ਲਾਲ ਸਿੰਘ ਚੱਢਾ ਬਾਕਸ ਆਫਿਸ 'ਤੇ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ ਸੀ। ਪਰ ਹਾਲ ਹੀ ‘ਚ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Ira Khan (@khan.ira)

You may also like