ਆਰਿਆ ਬੱਬਰ ਦੀ ਫ਼ਿਲਮ ‘ਗਾਂਧੀ ਫਿਰ ਆ ਗਿਆ’ ਦਾ ਡਾਈਲੌਗ ਪ੍ਰੋਮੋ ਰਿਲੀਜ਼

written by Rupinder Kaler | January 23, 2020

ਟੀਜ਼ਰ ਤੇ ਟਰੇਲਰ ਤੋਂ ਬਾਅਦ ਪੰਜਾਬੀ ਫ਼ਿਲਮ ‘ਗਾਂਧੀ ਫਿਰ ਆ ਗਿਆ’ ਦਾ ਡਾਈਲੌਗ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ । ਇਸ ਪ੍ਰੋਮੋ ਵਿੱਚ ਆਰਿਆ ਬੱਬਰ ਬਹੁਤ ਹੀ ਵੱਖਰੀ ਲੁੱਕ ਵਿੱਚ ਨਜ਼ਰ ਆ ਰਹੇ ਹਨ । ਇਸ ਪ੍ਰੋਮੋ ਵਿੱਚ ਆਰਿਆ ਬੱਬਰ ਦੀ ਜ਼ਬਰਦਸਤ ਐਂਟਰੀ ਹੁੰਦੀ ਹੈ ਤੇ ਆਰਿਆ ਬੱਬਰ ਕਹਿੰਦਾ ਹੈ ਕਿ ਕੋਈ ਵੀ ਉਸ ਨਾਲ ਤੇ ਉਸ ਦੇ ਕਰੀਬੀਆਂ ਨਾ ਪੰਗਾ ਨਹੀਂ ਲੈ ਸਕਦਾ ।

https://www.instagram.com/p/B7VyL4sh3oe/

ਆਰਿਆ ਬੱਬਰ ਦਾ ਡਾਈਲੌਗ ਪ੍ਰੋਮੋ ਬਹੁਤ ਕੁਝ ਕਹਿ ਜਾਂਦਾ ਹੈ। ਡਾਈਲੌਗ ਦੀ ਗੱਲ ਕੀਤੀ ਜਾਵੇ ਤਾਂ ਆਰਿਆ ਬੱਬਰ ਆਪਣੇ ਦੁਸ਼ਮਣਾਂ ਦੇ ਘਰ ਆਉਂਦਾ ਹੈ ਤੇ ਕਹਿੰਦਾ ਕਿ ‘ਜੇਕਰ ਉਸ ਦੀ ਭੈਣ ਨਾਲ ਕੁਝ ਹੁੰਦਾ ਹੈ ਤਾਂ ਉਹ ਪਾਗਲ ਹੋ ਜਾਵੇਗਾ’ ।

https://www.instagram.com/p/B7gUgu9Bqyp/

ਇਸ ਪ੍ਰੋਮੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਡਰਾਮੇ ਦੇ ਨਾਲ ਨਾਲ ਐਕਸ਼ਨ ਨਾਲ ਭਰਪੂਰ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਰਿਆ ਬੱਬਰ ਦੀ ਇਹ ਫ਼ਿਲਮ 31 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ । ਆਰਿਆ ਬੱਬਰ 5 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਵਾਪਸੀ ਕਰ ਰਹੇ ਹਨ ।

https://www.instagram.com/p/B7oDfz1BXlo/

0 Comments
0

You may also like