
ਬਾਲੀਵੁੱਡ ਐਕਟਰ ਅੰਗਦ ਬੇਦੀ ANGAD BEDI ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਇੱਕ ਦਿਲ ਛੂਹ ਜਾਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਉਹ ਆਪਣੇ ਪਿਤਾ Bishan Singh Bedi ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਅੱਜ ਦੇ ਸਮੇਂ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕੇ ਨੌਜਵਾਨ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਕਰਦੇ ਹਨ।
ਹੋਰ ਪੜ੍ਹੋ : ਪਿਤਾ ਦੇ ਨਾਲ ਰਜਾਈ ‘ਚ ਸ਼ਾਂਤੀ ਨਾਲ ਸੁੱਤੇ ਨਜ਼ਰ ਆਏ ਬੌਬੀ ਦਿਓਲ, ਧਰਮਿੰਦਰ ਨੇ ਸਾਂਝਾ ਕੀਤਾ ਇਹ ਕਿਊਟ ਤਸਵੀਰ
ਇਸ ਵੀਡੀਓ ਨੂੰ ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਐਕਟਰ ਅੰਗਦ ਬੇਦੀ ਆਪਣੇ ਬਜ਼ੁਰਗ ਪਿਤਾ ਦੇ ਪੈਰਾਂ ਦੇ ਨਹੁੰ ਕੱਟਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-ਇਹ ਟਾਈਮ ਮੁੜ ਕੇ ਵਾਪਿਸ ਨਹੀਂ ਆਉਣਾ!!! ਜਿਉਂਦੇ ਰਹੇ ਬਾਪੂ..ਤੇਰੇ ਪੈਰਾਂ ਵਿੱਚ ਹੀ ਵੱਸਦੀ ਮੇਰੀ ਦੁਨੀਆ’। ਇਸ ਪੋਸਟ ਉੱਤੇ ਅਭਿਸ਼ੇਕ ਬੱਚਨ ਨੇ ਵੀ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਅਤੇ ਪ੍ਰਸ਼ੰਸਕ ਕਰਕੇ ਅੰਗਦ ਬੇਦੀ ਨੂੰ ਅਸੀਸਾਂ ਦੇ ਰਹੇ ਹਨ। ਦੱਸ ਦਈਏ ਅੰਗਦੇ ਬੇਦੀ ਬਾਲੀਵੁੱਡ ਜਗਤ ਦੇ ਨਾਮੀ ਐਕਟਰ ਨੇ। ਉਹ ਕਈ ਵੈੱਬ ਸੀਰੀਜ਼ ਚ ਵੀ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦਾ ਵਿਆਹ ਅਦਾਕਾਰਾ ਨੇਹਾ ਧੂਪੀਆ ਦੇ ਨਾਲ ਹੋਇਆ ਹੈ। ਦੋਵੇਂ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ। ਪਿਛਲੇ ਸਾਲ ਉਹ ਦੂਜੀ ਵਾਰ ਪਿਤਾ ਬਣੇ ਸੀ। ਉਨ੍ਹਾਂ ਦੇ ਘਰ ਪੁੱਤਰ ਨੇ ਜੰਮ ਲਿਆ ਸੀ।
View this post on Instagram