
ਹਰਸ਼ਵਰਧਨ ਕਪੂਰ (Harshvardhan Kapoor) ਦੀ ਫ਼ਿਲਮ ਥਾਰ (Thar) ਜਲਦ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਫ਼ਿਲਮ ਦੀ ਸਟਾਰ ਕਾਸਟ ਇਸ ਦੇ ਪ੍ਰਚਾਰ ‘ਚ ਜੁਟੀ ਹੋਈ ਹੈ । ਇਸ ਫ਼ਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।ਇਸ ਫ਼ਿਲਮ ਖੁਦ ਅਨਿਲ ਕਪੂਰ ਵੀ ਨਜ਼ਰ ਆਉਣਗੇ ਅਤੇ ਫ਼ਿਲਮ ‘ਚ ਅਦਾਕਾਰ ਹਰਸ਼ਵਰਧਨ ਮੁੱਖ ਕਿਰਦਾਰਾਂ ਚੋਂ ਇੱਕ ਹਨ ।

ਹੋਰ ਪੜ੍ਹੋ : ਬੱਬੂ ਮਾਨ ਦਾ ਨਵਾਂ ਗੀਤ ‘ਦੇਗ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਫ਼ਿਲਮ ‘ਚ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਅਨਿਲ ਕਪੂਰ ਖੁਦ ਵੀ ਪ੍ਰਮੋਸ਼ਨ ਕਰ ਰਹੇ ਨੇ । ਇੱਕ ਇੰਟਰਵਿਊ ‘ਚ ਅਨਿਲ ਕਪੂਰ ਨੇ ਕਈ ਖੁਲਾਸੇ ਕੀਤੇ ਨੇ । ਉਨ੍ਹਾਂ ਨੇ ਕਿਹਾ ਕਿ ਫ਼ਿਲਮ ਦਾ ਟ੍ਰੇਲਰ ਕਾਫੀ ਪਸੰਦ ਕੀਤਾ ਗਿਆ ਹੈ ।
ਹੋਰ ਪੜ੍ਹੋ : ਵੈੱਬ ਸੀਰੀਜ਼ ਨੂੰ ਲੈ ਕੇ ਨਵਾਜ਼ੁਦੀਨ ਸਿੱਦੀਕੀ ਨੇ ਕੀਤਾ ਇਸ ਤਰ੍ਹਾਂ ਰਿਐਕਟ
ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਅਤੇ ਇਸ ਦੇ ਨਾਲ ਹੀ ਅਦਾਕਾਰ ਨੇ ਕਿਹਾ ਕਿ ਫ਼ਿਲਮ ‘ਚ ਕੋਈ ਵੀ ਵੱਡਾ ਸਟਾਰ ਨਹੀਂ ਹੈ । ਇਸ ਲਈ ਫ਼ਿਲਮ ਦਾ ਪ੍ਰਚਾਰ ਹੋਣਾ ਚਾਹੀਦਾ ਹੈ ।ਅਨਿਲ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਆਪਣੀ ਫਿੱਟਨੈਸ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੇ ਅੱਜ ਵੀ ਓਨੇ ਹੀ ਜਵਾਨ ਦਿਖਾਈ ਦਿੰਦੇ ਹਨ, ਜਿੰਨੇ ਕਿ ਕੁਝ ਸਮਾਂ ਪਹਿਲਾਂ ਦਿਖਾਈ ਦਿੰਦੇ ਸਨ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
View this post on Instagram