ਬੱਬੂ ਮਾਨ ਦਾ ਨਵਾਂ ਗੀਤ ‘ਦੇਗ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  April 29th 2022 10:54 AM  |  Updated: April 29th 2022 10:55 AM

ਬੱਬੂ ਮਾਨ ਦਾ ਨਵਾਂ ਗੀਤ ‘ਦੇਗ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਬੱਬੂ ਮਾਨ (Babbu Maan)ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਆਪਣੇ ਨਵੇਂ ਗੀਤ ‘ਦੇਗ’ (Deg) ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਹਨ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਇਸ ਗੀਤ ‘ਚ ਬੱਬੂ ਮਾਨ ਨੇ ਇੱਕ ਪ੍ਰੇਮੀ ਦੇ ਦਿਲ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

Babbu Maan,, image from instagram

ਹੋਰ ਪੜ੍ਹੋ : ਬੱਬੂ ਮਾਨ ਦਾ ਨਵਾਂ ਗੀਤ ‘ਚੰਨ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ‘ਚ ਉਹ ਪ੍ਰਮਾਤਮਾ ਅੱਗੇ ਅਰਜੋਈ ਕਰ ਰਿਹਾ ਹੈ ਕਿ ਉਹ ਜੇ ਉਸ ਦਾ ਮਾਹੀ ਦੇ ਮੇਲ ਕਰਵਾ ਦੇਵੇ ਤਾਂ ਉਸ ਨੂੰ ਸਵਾ ਪੰਜ ਦੀ ਦੇਗ ਕਰਵਾਏਗੀ । ਇਸ ਦੇ ਨਾਲ ਹੀ ਗੀਤ ‘ਚ ਪ੍ਰੇਮਿਕਾ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੀ ਹੈ ਕਿ ਉਹ ਹਰ ਵੇਲੇ ਉਸ ਦੀਆਂ ਤਸਵੀਰਾਂ ਨੂੰ ਧੂਫ ਦਿੰਦੀ ਹੈ ਉਹ ਹੋਰ ਕੀ ਕਰੇ ਉਸ ਨੂੰ ਖੁਸ਼ ਕਰਨ ਦੇ ਲਈ ।

Babbu Maan image From instagram

ਹੋਰ ਪੜ੍ਹੋ : ਬੱਬੂ ਮਾਨ ਦੇ ਨਵੇਂ ਗੀਤ ‘ਗੱਲ ਨੀ ਹੋਈ’ ਦਾ ਆਡੀਓ ਟੀਜ਼ਰ ਰਿਲੀਜ਼

ਇਹ ਗੀਤ ਬੱਬੂ ਮਾਨ ਦੀ ਐਲਬਮ ‘ਅੜਬ ਪੰਜਾਬੀ’ ਚੋਂ ਲਿਆ ਗਿਆ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਤਿਆਰ ਕੀਤਾ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Babbu Maan image From instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network